Best Book Publisher in India – Saptrishi Publication

ਪਿਛਲੇ ਦਿਨਾਂ ਵਿੱਚ ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ ਵੱਲੋਂ ਮੇਰੀਆਂ ਛਾਪੀਆਂ ਗਈਆਂ ਦੋ ਪੁਸਤਕਾਂ ‘ ਚਾਰ ਕੁ ਅੱਖਰ ‘ ਅਤੇ ‘ ਮਨ ਦੇ ਵਰਕੇ ‘ ਕਾਰਨ ਮੇਰਾ ਇਹਨਾਂ ਨਾਲ ਨਜ਼ਦੀਕੀ ਵਾਹ ਵਾਸਤਾ ਰਿਹਾ ਹੈ। ਸਾਹਿਤ ਅਤੇ ਸੱਭਿਆਚਾਰ ਪ੍ਰਤੀ ਸਹਿਜ ਅਤੇ ਸੰਜੀਦਾ ਸ਼ਖਸ਼ੀਅਤ ਦੇ ਮਾਲਕ ਡਾਕਟਰ ਬਲਦੇਵ ਸਿੰਘ ਹਰ ਕਿਸੇ ਦੀ ਗੱਲ ਨੂੰ ਉੱਚੇ ਸੁੱਚੇ ਗੁਣਾਂ ਅਤੇ ਲਿਆਕਤ ਸ਼ਰਾਫਤ ਦੇ ਦਾਇਰੇ ਵਿੱਚ ਰਹਿ ਕੇ ਸੁਣਦੇ ਅਤੇ ਸੁਣਾਉਂਦੇ ਹਨ। ਮੇਰੇ ਤੋਂ ਬਿਨਾਂ ਮੇਰੇ ਸੱਜਣਾ ਮਿੱਤਰਾਂ ਨੇ ਵੀ ਜਦ ਕਦੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਤਾਂ ਉਹ ਉਨ੍ਹਾਂ ਦੇ ਨੇਕ ਨਿਮਰ ਤੇ ਮਿੱਠ ਬੋਲੜੇ ਸੁਭਾਅ ਤੋਂ ਪ੍ਰਭਾਵਤ ਹੋਏ ਹਨ। ਕਿਤਾਬਾਂ ਦੀ ਛਪਾਈ ਸਮੇਂ ਵੀ ਉਹ ਖਰੜੇ ਅਤੇ ਸ਼ਬਦਾਂ ਦੀ ਬਣਤਰ ਪ੍ਰਤੀ ਸੁਹਿਰਦਤਾ ਨਾਲ ਕੰਮ ਕਰਦੇ ਹਨ ਅਤੇ ਟਾਈਟਲ ਸਮੇਤ ਕਿਤਾਬਾਂ ਦੀ ਸੋਹਣੀ ਦਿੱਖ ਬਣਾਉਣ ਲਈ ਯਤਸ਼ੀਲ ਰਹਿੰਦੇ ਹਨ। ਇਸ ਤੋਂ ਬਿਨਾਂ ਉਨ੍ਹਾਂ ਦੇ ਸਾਰੇ ਸਟਾਫ ਅਤੇ ਸਾਥੀਆਂ ਦਾ ਗੱਲਬਾਤ ਕਰਦਿਆਂ ਸਲੀਕਾ ਤਰੀਕਾ ਬਹੁਤ ਸਤਿਕਾਰ ਅਤੇ ਮੁਹੱਬਤ ਭਰਿਆ ਹੁੰਦਾ ਹੈ। ਪਰਵਰਦਿਗਾਰ ਅੱਗੇ ਅਰਦਾਸ ਕਰਦਾ ਹਾਂ ਕਿ ਆਪਣੇ ਕਾਰੋਬਾਰ ਦੇ ਨਾਲ ਨਾਲ ਸਾਹਿਤਕ ਸੇਵਾ ਨੂੰ ਸਮਰਪਿਤ ਰਾਹਾਂ ਤੇ ਚੱਲਣ ਵਾਲੇ ਡਾਕਟਰ ਬਲਦੇਵ ਸਿੰਘ, ਸਪਤਰਿਸ਼ੀ ਪਬਲੀਕੇਸ਼ਨ ਅਤੇ ਉਨ੍ਹਾਂ ਦੇ ਸਟਾਫ ਨੂੰ ਮਾਲਕ ਚੰਗੇਰਾ ਭਵਿੱਖ, ਬੁਲੰਦੀਆਂ, ਮਾਣ ਸਤਿਕਾਰ ਬਖਸ਼ੇ।