ਮੈਂ ਹਰਮਨਜੋਤ ਸਿੰਘ ਆਪ ਸਭ ਨੂੰ ਦੱਸਣਾ ਚਾਹੁੰਦਾ ਹਾਂ ਕਿ ਪਿਛਲੇ ਦਿਨੀਂ ਹੀ ਮੇਰੀ ਕਿਤਾਬ ਅੱਖਰੀ ਨੂਰ ਛੱਪ ਚੁੱਕੀ ਹੈ। ਇਸ ਸਮਾਜ ਦਾ ਹਿੱਸਾ ਬਣਕੇ ਛੇਤੀ ਹੀ ਆਪ ਸਭ ਦੇ ਸਾਹਮਣੇ ਪੇਸ਼ ਹੋਵੇਗੀ। ਮੇਰੇ ਇਸ ਹੁਨਰ ਨੂੰ ਆਪ ਤੱਕ ਪਹੁੰਚਣ ਲਈ ਸਪਤਰਿਸ਼ੀ ਪਬਲੀਕੇਸ਼ਨਜ਼ ਚੰਡੀਗੜ੍ਹ ਨੇ ਕਿਤਾਬ ਨੂੰ ਪ੍ਰਕਾਸ਼ਿਤ ਕੀਤਾ ਹੈ। ਇਸ ਪਬਲੀਕੇਸ਼ਨ ਦੇ ਹੈੱਡ ਸਰਦਾਰ ਬਲਦੇਵ ਸਿੰਘ ਜੀ ਨੇ ਮੈਨੂੰ ਬਹੁਤ ਹੌਂਸਲਾ ਦਿੱਤਾ ਕਿਉਂਕਿ ਪਹਿਲੀ ਵਾਰ ਕੋਈ ਵੀ ਕੰਮ ਕਰਨ ਲਈ ਹੌਸਲਾ ਸਭ ਤੋਂ ਜ਼ਰੂਰੀ ਹੁੰਦਾ। ਇਹਨਾਂ ਦੁਆਰਾ ਦਿੱਤੀ ਗਈ ਸਹੀ ਜਾਣਕਾਰੀ ਕਾਰਨ ਮੈਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਹੋਈ ।ਮੈਂ ਆਪ ਸਭ ਨੂੰ ਇਹੀ ਕਹਿਣਾ ਚਾਹਾਂਗਾ ਕਿ ਮੇਰੇ ਹੋਰ ਬਹੁਤ ਸਾਰੇ ਭੈਣ ਭਰਾ ਜੋ ਇਸ ਖੇਤਰ ਵਿੱਚ ਆਉਣਾ ਚਾਹੁੰਦੇ ਹਨ ਉਹ ਸਪਤਰਿਸ਼ੀ ਪਬਲੀਕੇਸ਼ਨਜ਼ ਦੇ ਨਾਲ ਜ਼ਰੂਰ ਮਿਲਣ। ਆਪ ਸਭ ਦਾ ਧੰਨਵਾਦ ਕਰਦਾ ਹੋਇਆ ਹਰਮਨਜੋਤ ਸਿੰਘ ਸਿੱਧੂ।।