Best Book Publisher in India – Saptrishi Publication

ਪੰਜਾਬੀ ਪ੍ਰਕਾਸ਼ਨ ‘ਚ ਨਵੀਂ ਉਮੀਦ

ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ ਪੰਜਾਬੀ ਪ੍ਰਕਾਸ਼ਨ ਵਿੱਚ ਇੱਕ ਨਵੀਂ ਉਮੀਦ ਵਜੋਂ ਸਾਹਮਣੇ ਆਇਆ ਹੈ। ਪਿਛਲੇ ਕੁਝ ਸਾਲਾਂ ਵਿਚ ਪੰਜਾਬੀ ਪ੍ਰਕਾਸ਼ਨ ਦੇ ਖੇਤਰ ਵਿਚ ਕੁਝ ਉੱਦਮੀ ਨੌਜਵਾਨ ਅੱਗੇ ਆਏ ਹਨ। ਜਿਨ੍ਹਾਂ ਵਿੱਚੋਂ ਸਪਤਰਿਸ਼ੀ ਪਬਲੀਕੇਸ਼ਨ ਦਾ ਮਾਲਕ ਬਲਦੇਵ ਸਿੰਘ ਪ੍ਰਮੁੱਖ ਹੈ। ਉਸ ਨੇ ਮਿਆਰੀ ਪੁਸਤਕਾਂ ਵਾਜਬ ਕੀਮਤਾਂ ਉੱਤੇ ਮੁਹਈਆ ਕਰਵਾ ਕੇ ਪੰਜਾਬੀ ਪੁਸਤਕ ਸੱਭਿਆਚਾਰ ਨੂੰ ਭਰਵਾਂ ਹੁਲਾਰਾ ਦਿੱਤਾ ਹੈ। ਉਸਨੇ ਜਿੱਥੇ ਸਥਾਪਤ ਅਤੇ ਨਾਮਵਰ ਲੇਖਕਾਂ ਦੀਆਂ ਪੁਸਤਕਾਂ ਛਾਪੀਆਂ ਹਨ। ਉਥੇ ਉਸ ਨੇ ਅਸਲੋਂ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕੀਤਾ ਹੈ । ਡਾਕਟਰ ਬਲਦੇਵ ਸਿੰਘ ਅਕਾਦਮਿਕ ਖੇਤਰ ਦਾ ਖੋਜੀ ਹੋਣ ਕਰਕੇ ਸਿਰਜਨਾਤਮਿਕ ਸਾਹਿਤ ਅਤੇ ਗਿਆਨ ਸਾਹਿਤ ਦਾ ਪਾਰਖੂ ਹੈ। ਉਸ ਕੋਲ ਇੱਕ ਰਸੀਏ ਪਾਠਕ ਵਾਲੀ ਸੁਹਜ ਸੰਵੇਦਨਾ, ਪ੍ਰਕਾਸ਼ਨ ਦਾ ਤਜਰਬਾ ਅਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਦਰਪੇਸ਼ ਚੁਣੌਤੀਆਂ ਬਾਰੇ ਫਿਕਰਮੰਦੀ ਅਤੇ ਭਵਿੱਖ ਬਾਰੇ ਦੂਰ – ਦ੍ਰਿਸ਼ਟੀ ਹੈ। ਕੁਝ ਕੁ ਸਾਲਾਂ ਵਿੱਚ ਹੀ ਉਸ ਨੇ ਸਪਤਰਿਸ਼ੀ ਪਬਲੀਕੇਸ਼ਨ ਉਸ ਨੂੰ ਪੱਕੇ ਪੈਰੀਂ ਖੜ੍ਹਾ ਕਰ ਦਿੱਤਾ ਹੈ। ਉਹ ਮਿਆਰੀ ਸਾਹਿਤਕ ਵੱਖ ਤੇ ਸੁੰਦਰ ਦਿੱਖ ਵਾਲੀਆਂ ਪੁਸਤਕਾਂ ਛਾਪਦਾ ਹੀ ਨਹੀਂ ਉਨ੍ਹਾਂ ਨੂੰ ਪਾਠਕਾਂ ਤੱਕ ਪਹੁੰਚਾਉਂਦਾ ਵੀ ਹੈ। ਪੁਸਤਕ ਮੇਲਿਆਂ ਤੇ ਸਾਹਿਤਕ ਇਕੱਠਾਂ ਵਿੱਚ ਸਪਤਰਿਸ਼ੀ ਪਬਲੀਕੇਸ਼ਨ ਪੇਸ਼ ਰਹਿੰਦਾ ਹੈ। ਪ੍ਰਕਾਸ਼ਨ ਉਸ ਲਈ ਨਿਰਾ ਵਣਜ ਨਹੀਂ, ਰੂਹਦਾਰੀ ਦਾ ਮਸਲਾ ਵੀ ਹੈ। ਪੁਸਤਕ ਸੱਭਿਆਚਾਰ ਦੇ ਪਾਸਾਰ ਲਈ ਉਸਦੀ ਵਚਨਬੱਧਤਾ ਦਾ ਮੈਂ ਕਾਇਲ ਹਾਂ ਅਤੇ ਉਸ ਦੇ ਇਸ ਮਾਰਗ ਉੱਤੇ ਸਾਬਤ ਕਦਮੀਂ ਤੁਰਦੇ ਰਹਿਣ ਲਈ ਸ਼ੁੱਭ-ਕਾਮਨਾਵਾਂ ਪੇਸ਼ ਕਰਦਾ ਹਾਂ।