Sale!

The Plague ਪਲੇਗ

Editor Name ਸੰਪਾਦਕ – Gurmeet Singh Sidhu
Published By – Saptrishi Publications
Subject – Noval

‘ਪਲੇਗ’ ਨਾਵਲ ਦੇ ਅਨੁਵਾਦਕ ਡਾ. ਗੁਰਮੀਤ ਸਿੰਘ ਸਿੱਧੂ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਵਿਚ ਕਾਰਜਸ਼ੀਲ ਪ੍ਰੋਫੈਸਰ ਹਨ। ਉਹ ਪੰਜਾਬੀ ਸਾਹਿਤ, ਸਮਾਜ ਅਤੇ ਧਰਮ ਅਧਿਐਨ ਦੇ ਖੇਤਰ ਵਿਚ ਪਿਛਲੇ ਤੀਹ ਸਾਲ ਤੋਂ ਨਿਰੰਤਰ ਲਿਖ ਰਹੇ ਹਨ ਅਤੇ ਉਨਾ ਦੀਆਂ ਇਕ ਦਰਜਨ ਤੋਂ ਵੱਧ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸ ਨਾਵਲ ਦਾ ਪਾਠਕ ਇਹ ਮਹਿਸੂਸ ਕਰੇਗਾ ਕਿ ਡਾ. ਗੁਰਮੀਤ ਸਿੰਘ ਸਿੱਧੂ ਨੇ ਬਹੁਤ ਵਧੀਆ ਨਾਵਲ ਦਾ ਖੁਬਸੂਰਤ ਭਾਸ਼ਾ ਵਿਚ ਅਨੁਵਾਦ ਕੀਤਾ ਹੈ।
ਨੋਬਲ ਇਨਾਮ ਜੇਤੂ ਐਲਬਰਟ ਕਾਮੂ ਦੇ ਦੁਨੀਆਂ ਭਰ ਵਿਚ ਪ੍ਰਸਿੱਧ ਨਾਵਲ ‘ਪਲੇਗ’ ਦਾ ਪੰਜਾਬੀ ਅਨੁਵਾਦ ਇਸ ਉਮੀਦ ਨਾਲ ਪ੍ਰਕਾਸ਼ਤ ਕਰ ਰਹੇ ਹਾਂ ਕਿ ਪਾਠਕ ਇਸ ਨਾਵਲ ਰਾਹੀਂ ਜ਼ਿੰਦਗੀ ਦੇ ਵੱਡੇ ਅਤੇ ਗੰਭੀਰ ਸੰਕਟ ਦਾ ਮੁਕਾਬਲਾ ਕਰਨ ਲਈ ਜਤਨ ਕਰਦੇ ਰਹਿਣ।

ਅਨੁਵਾਦਕ ਵਲੋਂ:
‘ਪਲੇਗ’ ਨਾਵਲ ਐਲਬਰਟ ਕਾਮੂ ਦੀ ਦੁਨੀਆਂ ਭਰ ਵਿਚ ਮਸ਼ਹੂਰ ਸਾਹਿਤਕ ਕਿਰਤ ਹੈ, ਜਿਸ ਰਾਹੀਂ ਉਹ ਮਨੁੱਖੀ ਜ਼ਿੰਦਗੀ ਨੂੰ ਜਿਉਣ ਲਈ ਨਿਰੰਤਰ ਜਦੋਜਹਿਦ ਕਰਦੇ ਹੋਏ ਕੇਵਲ ਜੀਵਤ ਰਹਿਣ ਨਾਲੋਂ, ਮੁਹੱਬਤ ਨੂੰ ਉਚਾ ਦਰਜਾ ਦੇਣ ਅਤੇ ਮਨੁੱਖਤਾ ਲਈ ਕੁਰਬਾਨ ਹੋਣ ਦੀਆਂ ਅਨੇਕਾਂ ਅੰਤਰ-ਦ੍ਰਿਸ਼ਟੀਆਂ ਨਾਲ ਪਾਠਕ ਨੂੰ ਨਿਜ ਤੋਂ ਉਪਰ ਉਠਣ ਦੀ ਪ੍ਰੇਰਨਾ ਦਿੰਦਾ ਹੈ।

ਨਾਵਲ ਦੇ ਕੁਝ ਅੰਸ਼:
ਅਸੀਂ ਮੁਸੀਬਤਾਂ ਵਿਚੋਂ ਸਬਕ ਸਿਖਣੇ ਹਨ। ਮਨੁੱਖ ਵਿਚ ਨਿਰਾਸ਼ ਹੋਣ ਨਾਲੋਂ ਪ੍ਰੇਰਿਤ ਹੋਣ ਦੀ ਸਮਰੱਥਾ ਵਧੇਰੇ ਹੁੰਦੀ ਹੈ।
ਸੱਚ; ਨੇਕੀ ਜਾਂ ਸੁੱਚੇ ਪਿਆਰ, ਸ਼ੁੱਧ ਅਤੇ ਉੱਚ ਦ੍ਰਿਸ਼ਟੀ ਤੋਂ ਬਿਨਾਂ ਸੰਭਵ ਨਹੀਂ

ਡਾ. ਗੁਰਮੀਤ ਸਿੰਘ ਸਿੱਧੂ

 

260.00