“ਰਾਤਾਂ ਦੀਆਂ ਬਾਤਾਂ” ਦੇ ਲੋਕ ਕਥਾ ਸੰਗ੍ਰਹਿ ਨਾਲ਼ ਅਸੀਂ ਤੀਜਾ ਪੜਾਅ ਪਾਰ ਕਰ ਲਿਆ ਹੈ। ਅਜੇ ਇਕ ਪੜਾਅ ਹੋਰ ਪਾਰ ਕਰਨਾ ਰਹਿੰਦਾ ਹੈ ਉਹ ਹੈ ‘ਰਾਜਾ ਰਸਾਲੂ ਦੇ ਕਾਰਨਾਮੇ ਤੇ ਹੋਰ ਕਥਾਵਾਂ।’ ਇਸ ਪੜਾਅ ਦੇ ਪਾਰ ਹੋਣ ਨਾਲ਼ ਅੰਗ੍ਰੇਜ਼ਾਂ ਦੇ ਪੰਜਾਬੀ ਕਥਾਵਾਂ ਦੇ ਪ੍ਰਮੁੱਖ ਸੰਗ੍ਰਹਿ ਪੰਜਾਬੀ ਰੂਪ ਧਾਰ ਲੈਣਗੇ। ਆਰ.ਸੀ. ਟੈਂਪਲ ਦੇ ਤਿੰਨੇ ਸੰਗ੍ਰਹਿ ‘ਦਾ ਲੀਜੈਂਡਜ਼ ਆਫ਼ ਪੰਜਾਬ’ ਭਾਸ਼ਾ ਵਿਭਾਗ ਨੇ ਗੁਰਮੁਖੀ ਵਿਚ ਛਾਪ ਦਿੱਤੇ ਹਨ। ਇਨ੍ਹਾਂ ਸਭ ਦੇ ਛਪਣ ਨਾਲ਼ ਪੰਜਾਬੀ ਲੋਕ ਕਥਾਵਾਂ ਦੇ ਅਧਿਐਨ ਵਿਚ ਇਕ ਨਵਾਂ ਪੜਾਅ ਸ਼ੁਰੂ ਹੋਵੇਗਾ, ਇਸ ਵਿਚ ਕੋਈ ਸ਼ੱਕ ਨਹੀਂ। ਐਨੀ ਫਲੋਰਾ ਸਟੀਲ ਅਤੇ ਚਾਰਲਸ ਸਵੀਨਰਟਨ ਦੇ ਦੋ ਸੰਗ੍ਰਹਿਆਂ ਨੂੰ ਜਿਵੇਂ ਪਾਠਕਾਂ ਦਾ ਹੁੰਗਾਰਾ ਮਿਲ਼ਿਆ ਹੈ, ਉਸੇ ਤਰ੍ਹਾਂ ‘ਰਾਤਾਂ ਦੀਆਂ ਬਾਤਾਂ’ ਨੂੰ ਵੀ ਉਹ ਅਜਿਹਾ ਹੀ ਪਿਆਰ ਦੇਣਗੇ ਹੁਣ ਇਸ ਵਿਚ ਵੀ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ। ਤੁਹਾਡੇ ਸੁਝਾਵਾਂ ਦੀ ਵੀ ਉਡੀਕ ਰਹੇਗੀ।
ਡਾ. ਕਰਮਜੀਤ ਸਿੰਘ
Reviews
There are no reviews yet.