Sale!

Rasmi Vitkara

Author Name – Meenu Muskan
Published By – Saptrishi Publications
Subject – Novel

ਮੀਨੂੰ ਮੁਸਕਾਨ ਦੁਆਬੇ ਖੇਤਰ ਦੀ ਨਵੀਂ ਉੱਭਰ ਰਹੀ ਗਲਪਕਾਰਾ ਹੈ। ਇਸ ਤੋਂ ਪਹਿਲਾਂ ‘ਧਰਮ ਦੇ ਪੁਜਾਰੀ’ (ਨਾਵਲਿਟ) ਅਤੇ ‘ਔਰਤ ਦੀ ਮਹਿਕ’ (ਮਿੰਨੀ ਕਹਾਣੀ ਸੰਗ੍ਰਹਿ) ਲਿਖ ਕੇ ਪੰਜਾਬੀ ਸਾਹਿਤ ਦੇ ਵੱਖ-ਵੱਖ ਰੂਪਾਂ ਵਿੱਚ ਆਪਣੀ ਕਲਮ ਅਜ਼ਮਾ ਚੁੱਕੀ ਹੈ। ‘ਰਸਮੀ ਵਿਤਕਰਾ’ ਨਾਵਲ ਵਿੱਚ ਸਰਲ ਬਿਰਤਾਂਤ ਰਾਹੀਂ ਗੰਭੀਰ ਪ੍ਰਸਥਿਤੀਆਂ ਨੂੰ ਪੇਸ਼ ਕੀਤਾ ਗਿਆ ਹੈ। ਇਸ ਨਾਵਲ ਦੀ ਪੂਰੀ ਕਹਾਣੀ ਜਾਤ-ਪਾਤ ਦੇ ਆਧਾਰ ਉੱਤੇ ਦਲਿਤ ਪਰਿਵਾਰਾਂ ਨਾਲ ਹੋ ਰਹੇ ਵਿਤਕਰੇ ਦੇ ਇਰਦ-ਗਿਰਦ ਘੁੰਮਦੀ ਹੈ। ਇਹ ਨਾਵਲ ਇਸ ਉਦੇਸ਼ਪੂਰਨ ਦ੍ਰਿਸ਼ਟੀ ਨੂੰ ਮੁੱਖ ਰੱਖ ਕੇ ਲਿਖਿਆ ਹੈ ਕਿ ਅਸੀਂ ਇਸ ਆਧੁਨਿਕ ਯੁੱਗ ਵਿੱਚ ਜਾਤ-ਪਾਤ ਦੇ ਪਾੜੇ ਨੂੰ ਖ਼ਤਮ ਕਰ ਸਕੀਏ। ਆਸ ਕਰਦੀ ਹਾਂ ਕਿ ਲੇਖਿਕਾ ਆਪਣੀ ਕਲਮ ਦੁਆਰਾ ਅੱਗੇ ਵੀ ਸਮਾਜ ਦੀਆਂ ਕੁਰੀਤੀਆਂ ਲਈ ਨਿਰੰਤਰ ਲਿਖਦੀ ਰਹੇਗੀ। ਆਮੀਨ।
ਡਾ. ਹਰਵਿੰਦਰ ਕੌਰ ਢਿੱਲੋਂ

120.00