Sale!

Paraoun Yog Ki Hai ?

Author Name – Krishan Kumar
Translator Name – Satvinderpal Kaur
Published By – Saptrishi Publications
Subject – Ficion

ਕ੍ਰਿਸ਼ਨ ਕੁਮਾਰ ਦਿੱਲੀ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਦੇ ਸਾਬਕਾ ਪ੍ਰੋਫ਼ੈਸਰ, ਐੱਨ.ਸੀ.ਆਰ.ਟੀ. ਦੇ ਸਾਬਕਾ ਡਾਇਰੈਕਟਰ ਅਤੇ ਹੁਣ ਪੰਜਾਬ ਯੂਨੀਵਰਸਿਟੀ ਦੇ ਐਜੂਕੇਸ਼ਨ ਵਿਭਾਗ ਵਿੱਚ ਆਨਰੇਰੀ ਪ੍ਰੋਫ਼ੈਸਰ ਹਨ। ਵਿਸ਼ਵ ਪੱਧਰ ਦੇ ਸਿੱਖਿਆ ਸਿਧਾਂਤਕਾਰ ਤੋਂ ਇਲਾਵਾ ਉਹ ਐਜੂਕੇਸ਼ਨ ਵਿਸ਼ੇ ਦੇ ਇੱਕ ਮਕਬੂਲ ਲੇਖਕ ਹਨ। ਪ੍ਰੋਫੈਸਰ ਕ੍ਰਿਸ਼ਨ ਕੁਮਾਰ ਨੇ ਆਪਣੀਆਂ ਲਿਖਤਾਂ ਵਿੱਚ ਸਿੱਖਿਆ ਦੇ ਹਰ ਸੂਖਮ ਪਹਿਲੂ ਨੂੰ ਇਤਿਹਾਸਕ, ਰਾਜਨੀਤਕ ਅਤੇ ਸਮਾਜਿਕ ਸੰਦਰਭ ਵਿੱਚ ਬਿਆਨਿਆ ਹੈ। ਉਨ੍ਹਾਂ ਦੀਆਂ ਅਨੇਕਾਂ ਕਿਤਾਬਾਂ ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਛਪ ਚੁੱਕੀਆਂ ਹਨ। ਅੰਗਰੇਜ਼ੀ ਦੀਆਂ ਪ੍ਰਮੁੱਖ ਕਿਤਾਬਾਂ ਵਿੱਚੋਂ ‘ਪੁਲੀਟੀਕਲ ਏਜੰਡਾ ਆਫ਼ ਐਜੂਕੇਸ਼ਨ’, ‘ਵਟ ਇਜ਼ ਵਰਥ ਟੀਚਿੰਗ’, ‘ਐਜੂਕੇਸ਼ਨ, ਪੀਸ ਐਂਡ ਕਨਫ਼ਲਿਕਟ’, ‘ਬੈਟਲ ਫਾਰ ਪੀਸ’, ‘ਪੈਡਾਗਾਗਜ਼ ਰੋਮਾਂਸ’ ਅਤੇ ‘ਸਮਾਲਰ ਸਿਟੀਜ਼ਨਜ਼’ ਹਨ, ਜੋ ਸਭ ਤੋਂ ਵੱਧ ਪੜ੍ਹੀਆਂ ਗਈਆਂ ਅਤੇ ਚਰਚਿਤ ਰਹੀਆਂ ਹਨ। ਪ੍ਰੋਫ਼ੈਸਰ ਕ੍ਰਿਸ਼ਨ ਕੁਮਾਰ ਨੂੰ ਭਾਰਤ ਅਤੇ ਪਾਕਿਸਤਾਨ ਵਿੱਚ ਪੜ੍ਹਾਈਆਂ ਜਾਂਦੀਆਂ ਇਤਿਹਾਸ ਦੀਆਂ ਪਾਠ ਪੁਸਤਕਾਂ ਦੇ ਅਧਿਐਨ ਲਈ ਜਵਾਹਰ ਲਾਲ ਨਹਿਰੂ ਫੈਲੋਸ਼ਿਪ ਮਿਲੀ ਅਤੇ ਉਨ੍ਹਾਂ ਨੇ ਇਸ ਅਧਿਐਨ ਨੂੰ ‘ਪ੍ਰੈਜੁਡਿਸ ਐਂਡ ਪ੍ਰਾਈਡ’ ਦੇ ਸਿਰਲੇਖ ਹੇਠ ਪ੍ਰਕਾਸ਼ਿਤ ਕੀਤਾ। ਹਿੰਦੀ ਭਾਸ਼ਾ ਵਿੱਚ ਪ੍ਰੋਫ਼ੈਸਰ ਕੁਮਾਰ ਦੀਆਂ ਪੁਸਤਕਾਂ ਵਿਚੋਂ ‘ਰਾਜ, ਸਮਾਜ ਔਰ ਸ਼ਿਕਸ਼ਾ’, ‘ਵਿਚਾਰ ਕਾ ਡਰ’, ‘ਸ਼ਿਕਸ਼ਾ ਔਰ ਗਿਆਨ’, ‘ਚੂੜੀ ਬਾਜ਼ਾਰ ਮੇਂ ਲੜਕੀ’ ਅਤੇ ‘ਪੜ੍ਹਨਾ ਜ਼ਰਾ ਸੋਚਨਾ’ ਪ੍ਰਮੁੱਖ ਹਨ ਅਤੇ ਤਾਜ਼ਾ ਰਚਨਾ ‘ਰੁਟਲਿਜ਼ ਹੈਂਡ ਬੁੱਕ ਆਫ਼ ਐਜੂਕੇਸ਼ਨ’ ਦੇ ਸਿਰਲੇਖ ਹੇਠ ਪ੍ਰਕਾਸ਼ਿਤ ਹੋਈ ਹੈ। ਪ੍ਰੋਫ਼ੈਸਰ ਕ੍ਰਿਸ਼ਨ ਕੁਮਾਰ ਦੇ ਸੈਂਕੜੇ ਲੇਖ ਇੰਡੀਅਨ ਐਕਸਪ੍ਰੈੱਸ, ਦਿ ਹਿੰਦੂ, ਇਕਨਾਮਿਕ ਐਂਡ ਪੋਲੀਟੀਕਲ ਵੀਕਲੀ, ਫਰੰਟਲਾਇਨ ਆਦਿ ਵਿੱਚ ਛਪੇ ਹਨ।

-ਅਨੁਵਾਦਕ

192.00