Maharaja Ranjit Singh (ਮਹਾਰਾਜਾ ਰਣਜੀਤ ਸਿੰਘ)
Author – Dr. Muhammad Shafique
Published By – Saptrishi Publications
Subject – Religion
ਮਹਾਰਾਜਾ ਰਣਜੀਤ ਸਿੰਘ ਪੰਜਾਬ ਦੇ ਇਤਿਹਾਸ ਦੇ ਉਹ ਰਹਿਨੁਮਾ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਸਮੇਂ ਵੀ ਪੂਜਿਆ ਜਾਂਦਾ ਸੀ ਤੇ ਉਨ੍ਹਾਂ ਦੇ ਮਰਨ ਤੋਂ ਬਾਅਦ ਵੀ ਉਨ੍ਹਾਂ ਦੀ ਕਦਰ ਲੋਕਾਂ ਦੇ ਦਿਲਾਂ ਵਿੱਚ ਹੋਰ ਵੀ ਵੱਧ ਗਈ। ਮਹਾਰਾਜਾ ਰਣਜੀਤ ਸਿੰਘ ਪੰਜਾਬ ਦਾ ਉਹ ਧਰੂ ਤਾਰਾ ਸਨ ਜਿਸ ਨੇ ਲੋਕਾਂ ਨੂੰ ਜਿਉਣ ਦਾ ਰਸਤਾ ਦਿਖਾਇਆ। ਆਜ਼ਾਦੀ ਨਾਲ ਰਹਿਣਾ ਸਿਖਾਇਆ। ਉਦਾਰਵਾਦੀ ਅਤੇ ਧਾਰਮਿਕ ਏਕਤਾ ਸਿਖਾਈ। ਸਾਨੂੰ ਭਾਈਚਾਰਕਤਾ ਦੇ ਹਾਮੀ ਬਣਾਇਆ। ਮਹਾਰਾਜਾ ਰਣਜੀਤ ਸਿੰਘ ਇੱਕ ਸੂਝਵਾਨ ਇਨਸਾਨ ਸੀ ਜਿਸ ਦੀ ਚੰਗੀ ਸੋਚ ਸਦਕਾ ਉਸ ਨੇ ਐਸੇ ਵਿਸ਼ਾਲ ਰਾਜ ਨੂੰ ਸੰਭਾਲਿਆ ਜਿਸ ਦੀਆਂ ਹੱਦਾਂ ਦੂਰ-ਦੂਰ ਤੱਕ ਫੈਲੀਆਂ ਹੋਈਆਂ ਸਨ ਅਤੇ ਜਿਸ ਵਿੱਚ ਵੱਖ-ਵੱਖ ਵਰਗਾਂ ਅਤੇ ਧਰਮਾਂ ਦੇ ਲੋਕ ਰਹਿੰਦੇ ਸਨ। ਉਹ ਇੱਕ ਨਿਧੜਕ ਪੰਜਾਬੀ ਜਵਾਨ ਵੀ ਸੀ ਅਤੇ ਨਿਪੁੰਨ ਪ੍ਰਬੰਧਕ ਵੀ ਸੀ। ਉਸ ਨੇ ਰਾਜ ਦੇ ਲੋਕਾਂ ਨੂੰ ਉਹ ਸਭ ਕੁਝ ਦਿੱਤਾ ਜੋ ਉਸ ਦੀ ਹੈਸੀਅਤ ਤੋਂ ਬਾਹਰ ਵੀ ਸੀ। ਉਸ ਨੇ ਗਰੀਬ ਤੋਂ ਗਰੀਬ ਨੂੰ ਉਪਰ ਚੁੱਕਣ ਦੀ ਕੋਸ਼ਿਸ਼ ਕੀਤੀ।ਹਰ ਤਰ੍ਹਾਂ ਦੇ ਪਾੜੇ ਨੂੰ ਖਤਮ ਕੀਤਾ। ਕਿਸਾਨਾਂ, ਮਜ਼ਦੂਰਾਂ ਦਾ ਵਿਸ਼ੇਸ਼ ਧਿਆਨ ਰੱਖਿਆ। ਵਪਾਰ ਨੂੰ ਪ੍ਰਫੁੱਲਤ ਕਰਨ ਵਿੱਚ ਕੋਈ ਕਸਰ ਨਾ ਛੱਡੀ। ਮਹਾਰਾਜਾ ਰਣਜੀਤ ਸਿੰਘ ਇੱਕ ਵਿਸ਼ਾਲ ਹਿਰਦੇ ਦਾ ਪੰਜਾਬੀ ਹੁਕਮਰਾਨ ਸੀ। ਇਹੀ ਵਜ੍ਹਾ ਸੀ ਜਿਸ ਸਦਕਾ ਉਸ ਨੇ ਪੰਜਾਬ ਨੂੰ ਇੱਕ ਲਾਸਾਨੀ ਰਾਜ ਬਣਾਇਆ।
-ਡਾ. ਕੁਲਬੀਰ ਸਿੰਘ ਢਿੱਲੋਂ
Out of stock
Report Abuse-
Dharat Doabe Di
₹50.00 -
Master Ji Paper Bank
Original price was: ₹320.00.₹256.00Current price is: ₹256.00. -
Armaan
Original price was: ₹200.00.₹180.00Current price is: ₹180.00. -
Chullu Bhar Ishq (चुल्लू भर इश्क़)
Original price was: ₹200.00.₹160.00Current price is: ₹160.00.
Reviews
There are no reviews yet.