Lok Bodh Punjabi Akhan Ate Muhavre
Author Name – Dr. Manjinder Kaur
Published By – Saptrishi Publications
Subject – Punjabi Akhan ate Muhavre
‘ਲੋਕ-ਬੋਧ : ਪੰਜਾਬੀ ਅਖਾਣ ਅਤੇ ਮੁਹਾਵਰੇ’ ਡਾ. ਮਨਜਿੰਦਰ ਕੌਰ ਦੀ ਦੂਸਰੀ ਪੁਸਤਕ ਹੈ। ਇਸ ਤੋਂ ਪਹਿਲਾਂ ਉਹ ਆਪਣੀ ਪੁਸਤਕ ‘ਪਿੱਤਰ ਸੱਤਾ, ਵਰਣ-ਵਿਵਸਥਾ ਅਤੇ ਪੰਜਾਬੀ ਨਾਟਕ’ ਦੁਆਰਾ ਪੰਜਾਬੀ ਸ਼ਬਦ-ਸੱਭਿਆਚਾਰ ਵਿੱਚ ਆਪਣੀ ਹਾਜ਼ਰੀ ਲਵਾ ਚੁੱਕੀ ਹੈ। ਉਸ ਦੇ ਖੋਜ ਕਾਰਜ ਦਾ ਖੇਤਰ ਪੰਜਾਬੀ ਨਾਟਕ ਹੈ। ਉਸ ਨੇ ਪੰਜਾਬੀ ਦੇ ਤਿੰਨ ਚਰਚਿਤ ਨਾਟਕਕਾਰਾਂ ਚਰਨ ਦਾਸ ਸਿੱਧੂ, ਅਜਮੇਰ ਸਿੰਘ ਔਲਖ ਅਤੇ ਡਾ. ਸਵਰਾਜਬੀਰ ਦੇ ਨਾਟ-ਸਾਹਿਤ ਦਾ ਬਹੁਤ ਗੰਭੀਰ ਮੁਤਾਲਿਆ ਕੀਤਾ ਹੈ। ਉਸ ਦੀ ਹੱਥਲੀ ਪੁਸਤਕ ਪੰਜਾਬੀ ਭਾਸ਼ਾ ਦੇ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਲਿਖੀ ਗਈ ਹੈ। ਪੰਜਾਬੀ ਦੀ ਪਰਾਅਧਿਆਪਕਾ ਹੋਣ ਦੇ ਨਾਤੇ ਉਹ ਇਹ ਮਹਿਸੂਸ ਕਰਦੀ ਹੈ ਕਿ ਸਾਡੀ ਨਵੀਂ ਪੀੜ੍ਹੀ ਪੰਜਾਬੀ ਭਾਸ਼ਾ ਦੇ ਠੇਠ ਮੁਹਾਵਰੇ ਅਤੇ ਲਹਿਜ਼ੇ ਤੋਂ ਬੇਮੁੱਖ ਹੁੰਦੀ ਜਾ ਰਹੀ ਹੈ। ਸਾਡੀ ਅਜੋਕੀ ਸਿੱਖਿਆ ਪ੍ਰਣਾਲੀ ਵਿੱਚ ਭਾਸ਼ਾਵਾਂ, ਕਲਾਵਾਂ, ਸਾਹਿਤ ਅਤੇ ਸਮਾਜ ਵਿਗਿਆਨ ਦੇ ਮਹੱਤਵ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਨਤੀਜੇ ਵੱਜੋਂ ਸਾਡੇ ਪਾਠਕ੍ਰਮਾਂ ਵਿੱਚ ਵਿਦੇਸ਼ੀ ਭਾਸ਼ਾ ਅੰਗਰੇਜ਼ੀ ਵਿਗਿਆਨ ਅਤੇ ਤਕਨਾਲੋਜੀ ਨਾਲ ਸੰਬੰਧਿਤ ਵਿਸ਼ਿਆਂ ਨੂੰ ਪੜ੍ਹਾਉਣ ਉੱਪਰ ਲੋੜੋਂ ਵੱਧ ਬਲ ਦਿੱਤਾ ਜਾ ਰਿਹਾ ਹੈ। ਅੰਗਰੇਜ਼ੀ ਨੂੰ ਗਿਆਨ ਦੀ ਇੱਕੋ-ਇੱਕ ਭਾਸ਼ਾ ਮੰਨਣ ਦੀ ਮਿੱਥ ਸਿਰਜੀ ਜਾ ਰਹੀ ਹੈ। ਸਿੱਖਿਆ ਪ੍ਰਬੰਧ ਵਿੱਚ ਮਾਤ-ਭਾਸ਼ਾਵਾਂ ਦੇ ਮਹੱਤਵ ਨੂੰ ਅਸਲੋਂ ਹੀ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਨਵੀਂ ਪੀੜ੍ਹੀ ਨੂੰ ਮਾਤ-ਭਾਸ਼ਾ ਦੇ ਮਹੱਤਵ ਅਤੇ ਪੰਜਾਬੀ ਭਾਸ਼ਾ ਦੇ ਠੇਠ ਲਹਿਜ਼ੇ ਅਤੇ ਮੁਹਾਵਰੇ ਦਾ ਗਿਆਨ ਦੇਣਾ ਇਸ ਪੁਸਤਕ ਦਾ ਅਸਲੀ ਮਨੋਰਥ ਹੈ। ਇਸ ਪੁਸਤਕ ਨੂੰ ਖ਼ੁਸ਼-ਆਮਦੀਦ ਕਹਿਣਾ ਬਣਦਾ ਹੈ।
ਪ੍ਰਕਾਸ਼ਕ
Out of stock
Report Abuse-
Raag Ras Rang
Original price was: ₹250.00.₹200.00Current price is: ₹200.00. -
Bandgi ਬੰਦਗੀ
Original price was: ₹750.00.₹600.00Current price is: ₹600.00. -
Maharani Jind Kaur
Original price was: ₹300.00.₹200.00Current price is: ₹200.00. -
Laphzon Ka Khel लफ़्ज़ों का खेल
Original price was: ₹200.00.₹180.00Current price is: ₹180.00.
Reviews
There are no reviews yet.