Sale!

Kranti Di Bhasha

Author Name – Sukhinder
Published By – Saptrishi Publications
Subject – Poetry

ਸੁਖਿੰਦਰ ਦੀ ਕਵਿਤਾ ਵਿੱਚ ਸ਼ਬਦਾਂ ਤੇ ਵਾਕਾਂ ਦੀ ਜੜਤ ਅਜਿਹੀ ਹੈ ਕਿ ਉਸ ਵਿੱਚੋਂ ਸਮਾਜਿਕ ਕਰੂਰਤਾ ਪ੍ਰਤੀ ਗਹਿਰੀ ਵਿਰੋਧਤਾ ਨਜ਼ਰ ਆਉਂਦੀ ਹੈ. ਇਸ ਕਵਿਤਾ ਵਿੱਚ ਸ਼ਬਦਾਂ ਦੇ ਅਰਥ ਸਥਿਤੀ ਦੇ ਸੰਦਰਭ ਰਾਹੀਂ ਵੇਖੇ ਜਾ ਸਕਦੇ ਹਨ, ਉਹ ਆਪਣੀ ਕਾਵਿ-ਭਾਸ਼ਾ ਦਾ ਮਨੋਰਥ ਭਾਵਮਈ ਬਿੰਬਾਂ ਨੂੰ ਉਸਾਰਕੇ ਸੁਹਜ ਸੁੰਦਰਤਾ ਕਰਨ ਨੂੰ ਤਰਜੀਹ ਦੇਣ ਦੀ ਥਾਂ ਤੇ ਸਮਾਜ ਦੀ ਸਥਿਤੀ ਨੂੰ ਸਾਹਮਣੇ ਲਿਆਉਣਾ ਚਾਹੁੰਦਾ ਹੈ. ਇਸ ਕਵਿਤਾ ਦੀ ਕੇਂਦਰੀ ਧੁਨੀ ਸਮਾਜ ਅੰਦਰਲੀ ਦਲਦਲ ਲਈ ਜ਼ਿੰਮੇਵਾਰ ਕਾਰਕਾਂ ਦਾ ਪਰਦਾਫਾਸ ਕਰਦੀ ਹੈ, ਉਸਦਾ ਮੰਨਣਾ ਹੈ ਕਿ ਕ੍ਰਾਂਤੀ ਦੀ ਭਾਸ਼ਾ ਲੋਕ ਘੋਲਾਂ ਦੇ ਮੈਦਾਨ ਵਿੱਚੋਂ ਪੈਦਾ ਹੁੰਦੀ ਹੈ, ਜਿੱਥੇ ਕਹਿਣੀ ਤੇ ਕਰਨੀ ਵਿਚਲਾ ਫਰਕ ਮਿਟ ਜਾਂਦਾ ਹੈ, ਉਸਦੇ ਅੰਦਰ ਰਾਜਸੀ ਸਮਾਜਿਕ ਪ੍ਰਬੰਧ ਵਿਰੁੱਧ ਹੋ ਰਿਹਾ ਯੁੱਧ ਸ਼ਬਦਾਂ ਰਾਹੀਂ ਵਿਸਫੋਟ ਕਰਦਾ ਹੋਇਆ ਕਵਿਤਾ ਵਿੱਚ ਢਲਦਾ ਹੈ, ਸੁਹਜ ਸ਼ਾਸਤਰ ਦੀ ਲੀਕ ਤੋਂ ਹਟ ਕੇ ਅੰਦਰਲੇ ਉਬਾਲੇ ਨੂੰ ਕਾਵਿ ਵਸਤੂ ਵਿੱਚ ਢਾਲਣਾ ਹੀ ਸੁਖਿੰਦਰ ਦੀ ਕਵਿਤਾ ਦਾ ਹਾਸਿਲ ਹੈ.

-ਡਾ. ਅਰਵਿੰਦਰ ਕੌਰ ਕਾਕੜਾ

120.00