Sale!

Kissan Andolan: Jujde Ketan Di Garj

Author – Harpreet Kaur Dugri
Published By – Saptrishi Publications
Subject – Prose

ਭਾਰਤ ਦੇ ਖੇਤੀ ਕਾਮਿਆਂ ਦੁਆਰਾ ਆਰੰਭ, ਵਿਗਸਾਏ ਅਤੇ ਸਫ਼ਲਤਾ ਦੇ ਮੁਕਾਮ ਤੀਕ ਪਹੁੰਚਾਏ ਗੌਰਵਸ਼ਾਲੀ ਸੰਘਰਸ਼ ਦੀਆਂ ਮੁਖਤਲਿਫ਼ ਵਾਰਤਾਵਾਂ ਨੂੰ ਸਿਲਸਿਲੇਬੱਧ ਕਰਕੇ ਸੰਗਠਿਤ ਤੌਰ ‘ਤੇ ਪੇਸ਼ ਕਰਨ ਦਾ ਇਹ ਉੱਦਮੀ ਕਾਰਜ ਜਿਹੜਾ ਪ੍ਰੀਤ ਨੇ ਕੀਤਾ ਹੈ, ਅਹਿਮ ਦਸਤਾਵੇਜ਼ ਵਜੋਂ ਆਪਣੀ ਅਹਿਮੀਅਤ ਦਰਜ ਕਰਵਾ ਰਿਹਾ ਹੈ।

ਜਿਸ ਸੰਘਰਸ਼ ਦੇ ਪਹਿਲੂਆਂ ਨੂੰ ਇਸ ਪੁਸਤਕ ਵਿੱਚ ਰੱਖਿਆ ਗਿਆ ਹੈ, ਉਹ ਸੰਘਰਸ਼ ਸਾਡੇ ਸਮਿਆਂ ਦਾ ਬਹੱਦ ਵਿਸ਼ਾਲ, ਜਾਗਰੂਕ, ਸੁਚੇਤ ਅਤੇ ਸੰਗਠਿਤ ਸੰਘਰਥ ਸਿੱਧ ਹੋਇਆ ਹੈ। ਇਸ ਵਿੱਚ ਹਰ ਕਿਰਤਪੱਖੀ ਕਿਸਾਨ ਹਿਤੈਸ਼ੀ ਬਸ਼ਿੰਦੇ, ਹਰ ਲੋਕਪੱਖੀ ਸਿਰਜਕ ਅਤੇ ਹਰ ਸੁਹਿਰਦ ਚਿੰਤਕ ਨੇ ਆਪਣੀ ਜੀਵੰਤ ਕਰਮਸ਼ੀਲਤਾ ਦਰਜ ਕਰਵਾਈ। ਇਸੇ ਲਈ ਇਕ ਪਾਸੇ ਪੂੰਜੀਪਤੀਆਂ, ਕਾਰਪੋਰੇਟ ਘਰਾਣਿਆਂ ਅਤੇ ਸਰਕਾਰ ਦੇ ਇਰਾਦਿਆਂ ਦੀ ਨਸ਼ਤਰੀ ਘੋਖ ਕੀਤੀ ਗਈ ਤੇ ਦੂਜੇ ਪਾਸੇ ਕਿਸਾਨ, ਮਜ਼ਦੂਰ ਦੇ ਅਤੀਤ, ਵਰਤਮਾਨ ਅਤੇ ਭਵਿੱਖ ਸਬੰਧੀ ਚਿੰਤਨ-ਲੜੀਆਂ ਆਰੰਭੀਆਂ ਗਈਆਂ। ਇਹ ਸਭ ਯਤਨ ਵਿਹਾਰਕ ਸੰਘਰਸ਼ ਨੂੰ ਵਧੀਕ ਬਲਸ਼ਾਲੀ ਬਣਾਉਣ ਵਾਲੇ ਬਿਰਤਾਂਤ ਸਾਬਤ ਹੁੰਦੇ ਰਹੇ। ਵੱਖ-ਵੱਖ ਸੰਵੇਦਨਸ਼ੀਲ ਵਿਸ਼ੇਸ਼ੱਗਾਂ ਦੇ ਇਨ੍ਹਾਂ ਬਿਰਤਾਂਤਾਂ ਨੂੰ ਇਕ ਜਗ੍ਹਾ ‘ਤੇ ਸਿਲਸਿਲੇ ਅੱਧ ਇਕੱਤਰ ਕਰਨ ਦਾ ਕਾਰਜ ਕਰਦਿਆਂ ਪ੍ਰੀਤ ਨੇ ਜਿਹੜੀ ਖੋਜ, ਲਗਨ ਅਤੇ ਮੁਸ਼ੱਕਤ ਦਾ ਸਬੂਤ ਦਿੱਤਾ ਹੈ, ਉਹ ਬੇਹੱਦ ਸਲਦੇ ਹ ਹੈ। ਇਸ ਕਾਰਜ ਦੀ ਪ੍ਰਕਾਸ਼ਨਾ ਦਾ ਭਰਪੂਰ ਸਵਾਗਤ ਹੈ।

ਡਾ. ਦੇਵਿੰਦਰ ਸੈਫ਼ੀ

256.00

Reviews

There are no reviews yet.

Only logged in customers who have purchased this product may leave a review.