Sale!

Kav Samunder

Author Name – Kulbir Singh Kanwal
Published By – Saptrishi Publications
Subject – Gazal

‘ਸਾਂਝਾਂ ਪਿਆਰ ਦੀਆਂ’ ਦੁਨੀਆਂ ਦਾ ਉਹ ਇੱਕੋ-ਇੱਕ ਗਰੁੱਪ ਹੈ ਜੋ ਸੰਸਾਰ ਦੇ ਹਰ ਕੋਨੇ ਵਿਚ ਬੈਠੇ ਅਤੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਵਿਕਾਸ ਵਿਚ ਕਾਰਜਸ਼ੀਲ ਕਾਮੇ ਨੂੰ ਆਪਣੇ ਕਲਾਵੇ ਵਿਚ ਲੈ ਕੇ ਫ਼ਰਸ਼ ਤੋਂ ਅਰਸ਼ ਤਕ ਲਿਜਾਣ ਲਈ ਤਤਪਰ ਹੈ। ਇਸ ਗਰੁੱਪ ਵਿਚ ਸਿਖਾਂਦਰੂ ਦੇ ਤੌਰ ’ਤੇ ਆਏ ਕਈ ਸ਼ਾਇਰ ਸੱਤ ਸਾਲ ਦੇ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਪੰਜਾਬੀ ਸਾਹਿਤ ਦੇ ਆਕਾਸ਼ ਵਿਚ ਧਰੂ ਤਾਰੇ ਵਾਂਗ ਚਮਕਣ ਲੱਗ ਪਏ ਹਨ। ਗਰੁੱਪ ਦਾ ਮੁੱਖ ਉਦੇਸ਼ ਭਾਵੇਂ ਨਵੇਂ ਸ਼ਾਇਰਾਂ ਨੂੰ ਸ਼ਾਇਰੀ ਵਿਚ ਪਰਪੱਕ ਬਣਾਉਣਾ ਅਤੇ ਉਸਤਾਦ ਸ਼ਾਇਰਾਂ ਨੂੰ ਬਣਦਾ ਮਾਣ-ਸਤਿਕਾਰ ਦੇਣਾ ਹੈ, ਨਾਲ ਹੀ ਇਹ ਗਰੁੱਪ ਪੰਜਾਬੀ ਸਾਹਿਤ ਨੂੰ ਢਾਹ ਲਾਉਣ ਲਈ ਸਰਗਰਮ ਸਾਫ਼ੀਏ ਨੂੰ ਨੱਥ ਪਾਉਣ ਲਈ ਵਿੱਢੇ ਹਰ ਸੰਘਰਸ਼ ਨੂੰ ਫੈਸਲਾਕੁੰਨ ਮੁਕਾਮ ਤਕ ਪਹੁੰਚਾਣ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
157 ਸ਼ਾਇਰਾਂ ਦੇ ਇਸ ਵੱਡਆਕਾਰੀ ਕਾਵਿ ਗ਼ਜ਼ਲ ਸੰਗ੍ਰਹਿ ਵਿਚ ਜਿੱਥੇ ਨਵੇਂ ਸ਼ਾਇਰਾਂ ਨੂੰ ਪਹਿਲ ਦਿੱਤੀ ਗਈ ਹੈ, ਓਥੇ ਉਸਤਾਦ ਸ਼ਾਇਰਾਂ ਨੂੰ ਵੀ ਸਨਮਾਨ ਦਿੱਤਾ ਗਿਆ ਹੈ। ਉਸਤਾਦ ਸ਼ਾਇਰਾਂ ਨਾਲ ਛਪ ਕੇ ਨਵੇਂ ਸ਼ਾਇਰਾਂ ਨੂੰ ਮਾਣ ਮਹਿਸੂਸ ਹੋਵੇਗਾ। ਗਰੁੱਪ ਦਾ ਇਹੋ ਉਦੇਸ਼ ਹੈ।

ਮਿੱਤਰ ਸੈਨ ਮੀਤ

220.00