Look Inside
Sale!

Jiwan Birtant: Sri Guru Nanak Sahib ਜੀਵਨ-ਬਿਰਤਾਂਤ: ਸ੍ਰੀ ਗੁਰੂ ਨਾਨਕ ਸਾਹਿਬ

Author Name – Dr. Jagjiwan Singh
Published By – Saptrishi Publications
Subject – Stories

ਜੰਞੂ ਪਾਉਣ ਦੀ ਰਸਮ ਮੌਕੇ ਪੰਡਤ ਹਰਿਦਿਆਲ ਜੀ ਨਾਲ ਹੋਇਆ ਸ੍ਰੀ ਗੁਰੂ ਨਾਨਕ ਸਾਹਿਬ ਦਾ ‘ਸੰਵਾਦ’ ਨਿਰਸੰਦੇਹ ਉਨ੍ਹਾਂ ਦੇ ਜੀਵਨ ਦੇ ਇੱਕ ਅਹਿਮ ਨਿਰਣਾਇਕ ਮੋੜ ‘ਤੇ ਵਾਪਰਿਆ ਇੱਕ ਬਹੁਤ ਹੀ ਮਹੱਤਵਪੂਰਣ ਅਤੇ ਅਰਥਮਈ ਇਨਕਲਾਬੀ ਘਟਨਾਕ੍ਰਮ ਸੀ। ਇਹ ਸੰਵਾਦ ਪੰਡਤ ਹਰਿਦਿਆਲ ਜੀ ਦੇ ‘ਤਲਾਬ’ ਬਣ ਚੁੱਕੇ ‘ਅੱਖਰੀ ਗਿਆਨ’ ਉੱਪਰ ਜੀਊਂਦੇ ਚਸ਼ਮੇ ‘ਚੋਂ ਉਪਜੇ ਉਨ੍ਹਾਂ ਦੇ ਤਰੋ-ਤਾਜਾ ਅਤੇ ਸੱਚੇ-ਸੁੱਚੇ ‘ਅਨੁਭਵੀ ਗਿਆਨ’ ਦੇ ਉੱਚਤਮ, ਚੰਗੇਰੇ ਅਤੇ ਜੇਤੂ ਹੋਣ ਦਾ ਪ੍ਰਤੀਕ ਸੀ।
‘ਸੰਵਾਦ’ ਅਤੇ ‘ਵਿਵਾਦ’ ਇੱਕ ਦੂਜੇ ਨਾਲ ਅੰਤਰ-ਸੰਬੰਧਿਤ ਪਰ ਵੱਖੋ-ਵੱਖਰੇ ਸੰਕਲਪ ਹਨ। ਦੋਹਾਂ ਦਾ ਸਾਂਝਾ ਸੂਤਰ ਇਹ ਹੈ ਕਿ ਇਹ ਦੋ ਵਿਅਕਤੀਆਂ ਜਾਂ ਧਿਰਾਂ ਦਰਮਿਆਨ ਹੁੰਦਾ ਹੈ। ਵੱਖਰਤਾ ਇਹ ਹੈ ਕਿ ਵਿਵਾਦ ਵਿੱਚ ਸ਼ੋਰ, ਸ਼ੋਰੀਲੀ ਅਦਾ, ਅਸਹਿਣਸ਼ੀਲਤਾ, ਹਉਮੈ, ਕਾਹਲ ਅਤੇ ਕੁਹਜ ਪ੍ਰਧਾਨ ਹੁੰਦਾ ਹੈ, ਜਦੋਂ ਕਿ ਇਸ ਦੇ ਬਿਲਕੁਲ ਉਲਟ ਸੰਵਾਦ ਵਿੱਚ ਸਹਿਜਤਾ, ਸ਼ਾਇਸਤਗੀ, ਹਲੀਮੀ, ਸੰਜੀਦਗੀ, ਸਹਿਣਸ਼ੀਲਤਾ ਅਤੇ ਸੁਹਜ ਦਾ ਬੋਲਬਾਲਾ ਹੁੰਦਾ ਹੈ। ਦੋਹਾਂ ਵਿਚਕਾਰ ਸਭ ਤੋਂ ਵੱਡਾ ਸਿਫ਼ਤੀ ਵੱਖਰੇਵਾਂ ਇਹ ਹੁੰਦਾ ਹੈ ਕਿ ਵਿਵਾਦ ਵਿੱਚ ਬੋਲਣ ਅਤੇ ਲਗਾਤਾਰ ਬੋਲੀ ਜਾਣ ਦੇ ਮੁਕਾਬਲੇ, ਸੰਵਾਦ ਵਿੱਚ ਸੁਣਨਾ ਪ੍ਰਧਾਨ ਹੁੰਦਾ ਹੈ। ਪਹਿਲਾਂ ਦੂਜੀ ਧਿਰ ਨੂੰ ਗਹਿਰੇ ਤਲ ‘ਤੇ ਪੂਰੀ ਸੁਹਿਰਦਤਾ ਅਤੇ ਸਹਿਣਸ਼ੀਲਤਾ ਨਾਲ ਧਿਆਨ ਪੂਰਵਕ ਸੁਣਨਾ, ਉਪਰੰਤ ਕੁੱਝ ਸੂਤਰਿਕ ਅਤੇ ਅਰਥ ਭਰਪੂਰ ਬੋਲਣਾ, ਸੰਵਾਦ ਦੀ ਪ੍ਰਮੁੱਖ ਤਰਜੀਹ, ਪਛਾਣ ਅਤੇ ਵਿਸ਼ੇਸ਼ਤਾਈ ਹੁੰਦੀ ਹੈ।
ਇਸ ਪ੍ਰਸੰਗ ਵਿੱਚ ਉਲੇਖਯੋਗ ਨੁਕਤਾ ਇਹ ਹੈ ਕਿ ਪੰਡਤ ਹਰਿਦਿਆਲ ਜੀ ਨਾਲ ਹੋਏ ਸੰਵਾਦ ਦਾ ਇਹ ਮਤਲਬ ਹਰਗਿਂ ਨਹੀਂ ਕਿ ਗੁਰੂ ਨਾਨਕ ਸਾਹਿਬ ਜਨੇਊ, ਹਿੰਦੂ ਧਰਮ ਜਾਂ ਬ੍ਰਾਹਮਣ ਦੇ ਵਿਰੋਧੀ ਜਾਂ ਆਲੋਚਕ ਸਨ। ਉਨ੍ਹਾਂ ਦਾ ਕਿਸੇ ਰਸਮ, ਧਾਰਮਿਕ ਚਿੰਨ੍ਹ (ਜਨੇਊ), ਜਾਤੀ ਵਿਸ਼ੇਸ਼ (ਬ੍ਰਾਹਮਣ) ਧਰਮ ਜਾਂ ਅਕੀਦੇ ਨਾਲ ਕੋਈ ਵੈਰ-ਵਿਰੋਧ ਅਥਵਾ ਮਤ-ਭੇਦ ਨਹੀਂ। ਉਹ ਤਾਂ ਮਨੁੱਖੀ ਜੀਵਨ ਨੂੰ ਹਰ ਪੱਖੋਂ ਸੁਹਣਾ, ਰਸੀਲਾ, ਮੌਲਿਕ, ਆਨੰਦਦਾਇਕ, ਪਰਿਪੂਰਨ, ਓਜਮਈ ਅਤੇ ਵਿਗਾਸਮਈ ਬਣਾਉਣਾ ਲੋਚਦੇ ਸਨ। ਇਸ ਕਰਕੇ ਰਸਮੋ-ਰਿਵਾਜਾਂ, ਰੀਤਾਂ, ਧਰਮ ਅਤੇ ਜਾਤੀ ਅਭਿਮਾਨ ਦੇ ਨਾਂ ‘ਤੇ ਕੀਤੇ ਜਾਣ ਵਾਲੇ ਹਰ ਪ੍ਰਕਾਰ ਦੇ ਖਾਨਾਪੂਰਤੀ ਵਾਲੇ ਖੜੋਤਮਈ ਕਰਮ-ਕਾਂਡਾਂ, ਪਾਖੰਡ, ਖੋਖਲੇਪਣ, ਆਡੰਬਰ ਅਤੇ ਫੈਲਾਏ ਜਾਣ ਵਾਲੇ ਭਰਮ-ਭੁਲੇਖਿਆਂ ਦੇ ਉਹ ਕਬੀਰ ਸਾਹਿਬ ਵਾਂਗ ਸਫ਼ਤ ਵਿਰੋਧੀ ਸਨ।
ਜੇਕਰ ਉਹ ਕਿਸੇ ਰਸਮ, ਧਰਮ ਜਾਂ ਪਹਿਨੇ ਜਾਣ ਵਾਲੇ ਧਾਰਮਿਕ-ਚਿੰਨ੍ਹ ਦੇ ਵਿਰੋਧੀ ਹੁੰਦੇ ਤਾਂ ਉਹ ਆਪਣੇ ਨੌਂਵੇ ਰੂਪ, ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਰਾਹੀਂ, ਤਿਲਕ-ਜੰਞੂ ਦੀ ਰਾਖੀ ਲਈ ਦਿੱਲੀ ਦੇ ਚਾਂਦਨੀ ਚੌਂਕ ਅੰਦਰ ਸ਼ਹਾਦਤ ਦਾ ਜਾਮ ਨਾ ਪੀਂਦੇ। ਪੰਡਤ ਹਰਿਦਿਆਲ ਜੀ ਨਾਲ ਹੋਇਆ ਉਨ੍ਹਾਂ ਦਾ ਭਾਵਪੂਰਤ ਸੰਵਾਦ ਸਪਸ਼ਟ ਸੰਕੇਤ ਦਿੰਦਾ ਹੈ ਕਿ ਉਹ ਮੂਲ ਰੂਪ ਵਿੱਚ ਮਨੁੱਖੀ ਆਜਾਦੀ, ਹੱਕਾਂ ਅਤੇ ਕਦਰਾਂ-ਕੀਮਤਾਂ ਦੇ ਰਖਵਾਲੇ ਸਨ। ਉਹ ਨਹੀਂ ਸਨ ਚਾਹੁੰਦੇ ਕਿ ਕੋਈ ਮਨੁੱਖ, ਕਿਸੇ ਮਨੁੱਖ ਦੀ ਧਾਰਮਿਕ ਅਕੀਦਤ ਅਤੇ ਸੁਤੰਤਰਤਾ ਵਿੱਚ ਖ਼ਲਲ ਪਾਵੇ। ਉਸ ਉੱਪਰ ਧੌਂਸ ਜਮਾਵੇ ਜਾਂ ਆਪਣੀ ਕੋਈ ਗੱਲ ਉਸ ਉੱਪਰ ਥੋਪੇ।

This Is Only sale In India

200.00

Weight 0.220 kg
Dimensions 22 × 14 × 1 cm

Reviews

There are no reviews yet.

Only logged in customers who have purchased this product may leave a review.

No product has been found!