Sale!

Gulab Koi Na

Author – Sulakhan Singh Mehmi
Published By – Saptrishi Publications
Subject – Ghazals

ਸੁਲੱਖਣ ਸਿੰਘ ‘ਮੈਹਮੀ’ (ਹਕੀਰ) ਤੇ ਮੈਂ ਕੁਝ ਦਿਨ ਪਹਿਲਾਂ ਹੀ ਇੱਕ ਦੂਜੇ ਦੇ ਜਾਣੂ ਹੋਏ ਹਾਂ। ਕਿਸੇ ਨੂੰ ਇੱਕਦਮ ਆਪਣਾ ਬਣਾ ਲੈਣ ਦਾ ਹੁਨਰ ਉਸ ਦੀ ਨਿਮਰਤਾ, ਸਾਦਗੀ ਅਤੇ ਦਰਵੇਸ਼ਪੁਣੇ ਵਿੱਚੋਂ ਝਲਕ ਰਿਹਾ ਹੈ। ਭਾਵੇਂ ਉਹ ਅੱਜ ਕੱਲ੍ਹ ਵਿਦੇਸ਼ ਵਿੱਚ ਕਨੇਡਾ ਦੀ ਧਰਤੀ, ਆਪਣੀ ਕਰਮ-ਭੂਮੀ ‘ਤੋਂ ਰਹਿ ਰਿਹਾ ਹੈ, ਪਰ ਆਪਣੀ ਜਨਮ ਭੂਮੀ ਪੰਜਾਬ ਦੀ ਧਰਤੀ ਦਾ ਮੋਹ ਉਸ ਦੇ ਰੋਮ-ਰੋਮ ਵਿੱਚ ਵਸਿਆ ਹੋਇਆ ਹੈ, ਜਿਸ ਮੋਹ ਨੂੰ ਉਹ ਗ਼ਜ਼ਲਾਂ ਰਾਹੀਂ ਪ੍ਰਗਟ ਕਰ ਰਿਹਾ ਹੈ।ਉਸ ਦੇ ਕਾਵਿ-ਸਫਰ ਸੁਲੱਖਣ ਸਿੰਘ ਮੈਹਮੀ ਦਾ ਆਗ਼ਾਜ਼ ਦਸਵੀਂ ਕਲਾਸ ਵਿੱਚ ਪੜ੍ਹਦੇ ਸਮੇਂ ਅਤੇ ਰੋਜ਼ਾਨਾ ‘ਅਜੀਤ’ ਅਖ਼ਬਾਰ ਜਲੰਧਰ ਦੇ ਮੁੱਖ ਸੰਪਾਦਕ ਡਾ. ਸਾਧੂ ਸਿੰਘ ‘ਹਮਦਰਦ’ ਜੀ ਦੀਆਂ ਗ਼ਜ਼ਲਾਂ ਪੜ੍ਹਨ ਦੌਰਾਨ ਹੋਇਆ, ਜਿਨ੍ਹਾਂ ਤੋਂ ਗਜ਼ਲ ਦੀ ਐਸੀ ਚੇਟਕ ਪਈ ਕਿ ਸ਼ਾਇਰੀ ਪ੍ਰਤੀ ਜਨੂੰਨ ਪੈਦਾ ਹੋ ਗਿਆ।ਉਸ ਦੇ ਅੰਦਰਲੇ ਸ਼ਾਇਰ ਨੇ ਇਸ ਨੂੰ ਭ੍ਰਿਸ਼ਟ ਹੋ ਰਹੇ ਰਾਜ ਪ੍ਰਬੰਧ, ਭ੍ਰਿਸ਼ਟ ਨਿਆਂ ਪ੍ਰਣਾਲੀ, ਹਿਮਤਿਆਂ ਵਿੱਚ ਗੁਆਚ ਰਹੀ ਸੰਵੇਦਨਾ ਅਤੇ ਮਨੁੱਖ ਵਿੱਚ ਮਨਤੀ ਹੈ ਰਹੇ ਮਨੁੱਖ ਸਬੰਧੀ ਮੰਚਣ ਲਈ ਮਜਬੂਰ ਕਰ ਦਿੱਤਾ ਲੱਗਦਾ ਹੈ। ਉਹ ਆਪਣੀਆਂ ਗ਼ਜ਼ਲਾਂ ਵਿੱਚ ਰਿਸ਼ਤਿਆਂ ਦੀ ਬੇਵਸਾਹੀ, ਮੂਲ ਨਾਲੋਂ ਟੁੱਟ ਰਹੀ ਜਵਾਨੀ, ਪੈਸੇ ਦ ਬਣਦਾ ਜਾ ਰਿਹਾ ਮਨੁੱਖ ਅਤੇ ਅਧਿਆਤਮਿਕ ਸਚਾਈ ਨਾਲ ਜੂਝਣ ਦੀ ਗੱਲ ਹੈ।ਉਹ ਆਧੁਨਿਕ ਮਨੁੱਖ ਦੀ ਰੋਜ਼ਮਰਾ ਦੀ ਜ਼ਿੰਦਗੀ ਦੇ ਤ੍ਰਾਸਦਿਕ ਪੱਖ ਨੂੰ ਬਹੁ ਤਰੀਕੇ ਨਾਲ ਪੇਸ਼ ਕਰਦਾ ਹੈ ਅਤੇ ਛੋਟੀ ਬਹਿਰ ਦੀ ਗ਼ਜ਼ਲ ਵਿੱਚ ਵੱਡੇ ਅਰਥਾਂ ਨੂੰ ਸਮਣ ਦਾ ਹੁਨਰ ਰੱਖਦਾ ਹੈ।
ਕਾਫ਼ੀ ਲੰਮਾ ਸੰਘਰਸ਼ ਕਰਨ ਤੋਂ ਬਾਅਦ ਸੁਲੱਖਣ ਸਿੰਘ ‘ਮੈਹਮੀ’ (ਹਕੀਰ) ਨੇ ਆਪਣੀ ਪਲੋਠੀ ਪੁਸਤਕ (ਗ਼ਜ਼ਲ ਸੰਗ੍ਰਹਿ) ‘ਗੁਲਾਬ ਕੋਈ ਨਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਉਣ ਦਾ ਫ਼ੈਸਲਾ ਲਿਆ ਹੈ।ਮੈਨੂੰ ਵਿਸ਼ਵਾਸ ਹੈ ਉਹ ਭਵਿੱਖ ਵਿੱਚ ਹੋਰ ਚੰਗਾ ਕਲਾਮ ਪਾਠਕਾਂ ਦੀ ਝੋਲੀ ਪਾਏਗਾ।ਆਸ ਅਤੇ ਦੁਆ ਨਾਲ ਮੈਂ ਉਸ ਨੂੰ ਉਸ ਦੇ ਪਲੇਠੇ ਗ਼ਜ਼ਲ ਸੰਗ੍ਰਹਿ ਦੇ ਪ੍ਰਕਾਸ਼ਨ ‘ਤੇ ਵਧਾਈ ਦੇਂਦਾ ਹਾਂ।

-ਮਨਜਿੰਦਰ ਗੋਲ੍ਹੀ