Sale!

Bhukh Eon Sah Laindi Hai

Author – Deepti Babuta
Published By – Saptrishi Publications
Subject – Story

ਵੱਸਦਿਓ… ! ਉੱਜੜ ਜਾਓ।’
ਸਿਰਫ ਐਨੀ ਮੇਰੀ ਬਾਤ ਨਹੀਂ
ਲੱਗਦਾ ਜਿਵੇਂ ਸਾਡੀਆਂ ਸਭ ਦੀਆਂ ਰੂਹਾਂ ਕਿਸੇ ਹੋਰ ਦੇ ਘਰਾਂ ‘ਚ ਭਟਕਦੀਆਂ ਹੋਣ ਤੇ ਮੇਰੇ ਆਲੀਸ਼ਾਨ ਘਰ ‘ਚ ਕਲਬੂਤ ਹੱਸ-ਹੱਸ ਕੰਧਾਂ ਨੂੰ ਚਿੜਾਉਂਦੇ ਹੋਣ, ‘ਇੱਥੇ ਕਿਸੇ ਹੋਰ ਦੀਆਂ ਰੂਹਾਂ ਦਾ ਵਾਸ ਹੈ। ਕਿਹੜੀ ਸਮਾਧੀ ‘ਚ ਲੀਨ ਹੋ ਰਹੇ ਸਾਂ ਅਸੀਂ, ਜੋ ਮੰਨ ਵਿਸਥਾਰ ਲੈ ਰਿਹਾ ਸੀ।
ਵਸ਼ੀਕਰਨ “ਇੱਕ, ਦੋ, ਤਿੰਨ, ਚਾਰ, ਪੰਜ…।ਸਿਰਫ ਪੰਜ ਸੈਕਿੰਡ।ਆਕਸੀਜਨ ਨਹੀਂ, ਧਰਤੀ ਨਹੀਂ।ਬਸ ਅੰਗ ਦਾ ਇੱਕ ਗੋਲਾ ਤੇ…ਮੈਥਆਉਣ।” ਰੁਮਕਦੀ ਹਵਾ ‘ਚੋਂ ਗੁਆਰੇ ਸਾਹ-ਸਤ ਵਾਂਗ ਪਤੀ ਦੇ ਸ਼ੁਕਰਾਣੂ ਫੁੱਸ ਨਿਕਲੇ ਸਨ। ਸਾਹਾਂ ਲਈ ਸਿਲੰਡਰ ਬੰਦ ਆਕਸੀਜਨ ਲੈਂਦੇ-ਲੈਂਦੇ ਮਾਪੇ ਬਣਨ ਲਈ ਮੁੱਲ ਦੇ ਸ਼ੁਕਰਾਣੂ ਭੈਣ ਦੇ ਚੱਕਰਾਂ ਵਿੱਚ ਉਲਝ ਕੇ ਰਹਿ ਗਏ। ਬਲੈਕਆਊਟ…!
ਮੈਂ ਸ਼ਤਰੰਜ ਦੀ ਗੋਟੀ ਬਣਾ ਕੇ ਖੇਡੀ ਜਾ ਰਹੀ ਸਾਂ। ਭੇਤ ਉਦੋਂ ਖੁਲ੍ਹਿਆ, ਜਦੋਂ ਜੰਗਲ ਮੱਚ ਕੇ ਰਾਖ ਹੋ ਚੁੱਕਿਆ ਸੀ।ਹਮਬਿਸਤਰ ਹੁੰਦਿਆਂ ਪਹਿਲੀ ਵਾਰ ਮੈਨੂੰ ਅਵਿਨਾਸ਼ ‘ਚੋਂ ਓਪਰੇ ਮਰਦ ਦਾ ਭਾਉਣ ਪਿਆ।ਰਿਸ਼ਤਾ ਨਾਜਾਇਜ਼, ਐਨਦ ਜਾਇ॥।ਇਹ ਕੌਮੀ ਕਨੂੰਨੀ ਵਿਡੰਗਨਾ ਹੈ।ਅਗਲੀ ਲਿਵ ਇਨ ‘ਚ ਰਹਿ ਕੇ ਘਰ ਵਾਲੀ ਹੋ ਗਈ।ਮੈਂ ਰਖੇਲ ਵੀ ਨਾ।
ਔਖੀ ਘੜੀ
ਭੁੱਖ ਦੀ ਭੁੱਖ ਨਾਲ ਜੰਗ ਓਨੀ ਹੀ ਪੁਰਾਣੀ ਹੈ ਜਿੰਨਾ ਪੁਰਾਣਾ ਧਰਤੀ ‘ਤੇ ਮਨੁੱਖੀ ਜੀਵਨ।ਭੁੱਖ ‘ਤੇ ਸਹੀ ਸਮੇਂ ਵਾਰ ਕਰ ਕੇ ਘੋਗਾ ਚਿੱਤ ਨਾ ਕੀਤਾ ਜਾਵੇ ਤਾਂ ਅੱਖ ਝਪਕਣ ਤੋਂ ਪਹਿਲਾਂ ਭੁੱਖ, ਭੁੱਖ ਨੂੰ ਨਿਗਲ ਜਾਂਦੀ ਹੈ।ਜੋ ਦਿਖਦਾ ਹੈ, ਉਹ ਹੈ ਨਹੀਂ।ਜੋ ਹੈ, ਉਹ ਅਸੀਂ ਦੇਖਣਾ ਚਾਹੁੰਦੇ ਨਹੀਂ।ਜੋ ਤੂੰ ਦੇਖ ਰਿਹੈਂ ਉਹ ਕੁਝ ਵੀ ਨਹੀਂ।ਨਾ ਤੂੰ, ਤੂੰ ਹੈਂ, ਨਾ ਮੈਂ ਜੋ ਦਿਖ ਰਿਹਾ ਮੈਂ ਹਾਂ।ਉਧਰ ਦੇਖੋ।
ਕੁੱਝ ਇਉਂ ਸਾਹ ਲੈਂਦੀ ਹੈ