Sale!

Eh Kehi Rutt Aaee (ਏਹ ਕਹੀ ਰੁੱਤ ਆਈ)

Author – Prabhjot Kaur Dhillon
Published By – Saptrishi Publications
Subject – Article

ਹਥਲੀ ਪੁਸਤਕ ‘ਏਹ ਕੇਹੀ ਰੁੱਤ ਆਈ’ ਪ੍ਰਭਜੋਤ ਕੌਰ ਢਿੱਲੋਂ ਦਾ ਨੌਵਾਂ ਲੇਖ ਸੰਗ੍ਰਹਿ ਹੈ। ਇਸ ਪੁਸਤਕ ਵਿੱਚ ਉਨ੍ਹਾਂ ਨੇ ਸਮਾਜ ਦੇ ਰੋਜ਼ਮਰ੍ਹਾ ਦੇ ਮਸਲਿਆਂ ਉੱਪਰ ਬੜੀ ਬੇਬਾਕੀ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਹਨ। ਮਿੱਠ ਬੋਲੜੇ, ਸਾਫ਼ ਦਿਲ ਅਤੇ ਸੰਵੇਦਨਸ਼ੀਲ ਸੁਭਾਅ ਦੀ ਮਾਲਕ ਸ੍ਰੀਮਤੀ ਢਿੱਲੋਂ ਜਦੋਂ ਨੂੰਹ-ਪੁੱਤਰਾਂ ਵੱਲੋਂ ਬੇਪੱਤ ਕੀਤੇ ਜਾਂਦੇ ਮਾਪਿਆਂ ਦਾ ਦਰਦ, ਪੜ੍ਹਦੀ-ਸੁਣਦੀ ਅਤੇ ਦੇਖਦੀ ਹੈ ਤਾਂ ਉਸ ਦੇ ਕਾਲਜੇ ਵਿੱਚੋਂ ਰੁੱਗ ਭਰਿਆ ਜਾਂਦਾ ਹੈ।ਉਸ ਦੀ ਰਾਤਾਂ ਦੀ ਨੀਂਦ ਉੱਡ ਜਾਂਦੀ ਹੈ ਅਤੇ ਹਿਰਦਾ ਕੁਰਲਾ ਉਠਦਾ ਹੈ ਤਾਂ ਉਸ ਦੇ ਹੱਥ ਕਲਮ ਆ ਜਾਂਦੀ ਹੈ।ਉਹ ਬਜੁਰਗਾਂ ਦੇ ਦਰਦ ਨੂੰ, ਆਪਣਾ ਦਰਦ ਸਮਝ ਅਚੇਤ-ਸੁਚੇਤ ਹੀ ਅਹਿਮ ਲੇਖਾਂ ਦੀ ਸਿਰਜਣਾ ਕਰ ਦਿੰਦੀ ਹੈ।ਉਹ ਬਜੁਰਗ ਮਾਪਿਆਂ ਦੇ ਹੰਝੂ ਡੀਕ ਲਾ ਕੇ ਪੀ ਜਾਣਾ ਲੋਚਦੀ ਹੈ। ਉਹ ਅਜਿਹੇ ਸਮਾਜ ਦੀ ਸਿਰਜਣਾ ਕਰਨ ਦੀ ਇੱਛਕ ਹੈ। ਜਿੱਥੇ ਬਜੁਰਗਾਂ ਦੇ ਮੂੰਹ ‘ਤੇ ਉਦਾਸੀ ਦੀ ਥਾਂ ਖੇੜਾ ਹੋਵੇ, ਬੱਚੇ ਮਾਪਿਆਂ ਨੂੰ ਬੋਝ ਸਮਝਣ ਦੀ ਬਿਜਾਏ ਨਿਆਮਤ ਸਮਝਣ। ਘਰ ਪਰਿਵਾਰ ਦੀਆਂ ਗੱਲਾਂ ਉਨ੍ਹਾਂ ਨਾਲ ਸਾਂਝੀਆਂ ਕਰਨ ਅਤੇ ਉਨ੍ਹਾਂ ਦੀ ਰਾਏ ਲੈਣ।
ਇਸ ਤੋਂ ਇਲਾਵਾ ਸ੍ਰੀਮਤੀ ਢਿੱਲੋਂ ਨੇ ਇਸ ਪੁਸਤਕ ਵਿੱਚ ਭ੍ਰਿਸ਼ਟਾਚਾਰ, ਨਸ਼ੇ ਦੀ ਸਮੱਸਿਆ, ਬੇਰੁਜਗਾਰੀ, ਘਟੀਆ ਰਾਜਨੀਤੀ, ਔਰਤਾਂ ਦੇ ਹੱਕਾਂ ਅਤੇ ਅਧਿਕਾਰਾਂ ਦਾ ਮਸਲਾ, ਵਿਆਹ ਅਤੇ ਭੋਗਾਂ ‘ਤੇ ਫਜ਼ੂਲ ਖਰਚੀ, ਸਿੱਖਿਆ ਅਤੇ ਸਿਹਤ ਸਹੂਲਤਾਂ, ਸਿਆਸਤ ਦੀਆਂ ਹੇਰਾਫੇਰੀਆਂ, ਵਿਕਾਊ ਵੋਟ, ਆਦਿ ਸਮੇਤ ਅਨੇਕਾਂ ਹੋਰ ਵਿਸ਼ਿਆਂ ‘ਤੇ ਵੀ ਬੜੀ ਨਿਡਰਤਾ ਨਾਲ ਵਿਚਾਰ ਸਾਂਝੇ ਕੀਤੇ ਹਨ।
ਸ੍ਰੀਮਤੀ ਢਿੱਲੋਂ ਦੀ ਇਹ ਪੁਸਤਕ ਕੇਵਲ ਚੰਗੀ ਅਤੇ ਨਿਵੇਕਲੀ ਹੋਣ ਤੋਂ ਇਲਾਵਾ ਹਰ ਘਰ ਵਿੱਚ ਸਾਂਭਣਯੋਗ ਅਤੇ ਅਮਲ ਕਰਨ ਯੋਗ ਹੈ। ਇਹ ਪੁਸਤਕ ਸੌਖੀ ਅਤੇ ਸਰਲ ਭਾਸ਼ਾ ਵਿੱਚ ਲਿਖੀ ਗਈ ਹੈ ਤਾਂ ਜੋ ਆਮ ਪਾਠਕਾਂ ਨੂੰ ਵੀ ਸਮਝ ਆ ਸਕੇ। ਇਸ ਮੁੱਲਵਾਨ ਪੁਸਤਕ ਨੂੰ ਮੈਂ ਜੀ ਆਇਆਂ ਆਖਦਾ ਹੋਇਆ, ਸ੍ਰੀਮਤੀ ਪ੍ਰਭਜੋਤ ਕੌਰ ਢਿੱਲੋਂ ਨੂੰ ਮੁਬਾਰਕ ਦਿੰਦਾ ਹਾਂ ਅਤੇ ਦੁਆ ਕਰਦਾ ਹਾਂ ਕਿ ਉਹ ਇਸੇ ਤਰ੍ਹਾਂ ਸਮਾਜ ਨੂੰ ਸਿਹਤ ਦੇਣ ਵਾਲੀਆਂ ਪੁਸਤਕਾਂ ਦੀ ਸਿਰਜਣਾ ਲਗਾਤਾਰ ਕਰਦੇ ਰਹਿਣ।
ਪ੍ਰਕਾਸ਼ਕ

176.00
Quick View
Add to cart
Sale!

Hak Sach Di Awaaz Kissan Andolan ਹੱਕ ਸੱਚ ਦੀ ਆਵਾਜ਼ ਕਿਸਾਨ ਅੰਦੋਲਨ

Author Name – Prabhjot Kaur Dhillon
Published By – Saptrishi Publications
Subject – Literature

160.00
Quick View
Add to cart
Sale!

Motiyan Da Chajj

Author Name – Prabhjot Kaur Dhillon
Published By – Saptrishi Publications
Subject – Article

* ਬਿਰਧ ਆਸ਼ਰਮ ਵਿੱਚ ਮਾਪਿਆਂ ਨੂੰ ਛੱਡਣ ਵਾਲਿਆਂ ਨੂੰ ਉਨ੍ਹਾਂ ਦੀ ਜਾਇਦਾਦ ਵੀ ਨਾਲ ਹੀ ਦੇ ਦੇਣੀ ਚਾਹੀਦੀ ਹੈ। ਲਾਹਨਤ ਹੈ ਅਜਿਹੀ ਔਲਾਦ ਦੇ ਜਿਹੜੀ ਮਾਪਿਆਂ ਦਾ ਬੁਢਾਪਾ ਰੋਲਦੀ ਹੈ ਅਤੇ ਉਨ੍ਹਾਂ ਦੀ ਜਾਇਦਾਦ ’ਤੇ ਆਪਣਾ ਹੱਕ ਸਮਝਦੀ ਹੈ।
* ਜਿਹੜੇ ਮਾਪੇ ਧੀਆਂ ਨੂੰ ਵਿਆਹ ਤੋਂ ਬਾਅਦ ਵੀ ਪੇਕਿਆਂ ਵੱਲ ਵਧੇਰੇ ਖਿੱਚੀ ਰਖਦੇ ਹਨ, ਉਹ ਧੀਆਂ ਦੇ ਘਰਾਂ ਨੂੰ ਵਸਣ ਨਹੀਂ ਦਿੰਦੇ।

ਪ੍ਰਭਜੋਤ ਕੌਰ ਢਿੱਲੋਂ

176.00
Quick View
Add to cart

Motiyan Da Chajj

Author Name – Prabhjot Kaur Dhillon
Published By – Saptrishi Publications
Subject – Article

50.00
Quick View
Add to cart
Sale!

Sheesha Jhooth Nahin Bolda

Author Name – Prabhjot Kaur Dhillon
Published By – Saptrishi Publications
Subject – Article

160.00
Quick View
Add to cart