-
Aakash Ganga
Author Name – Gian Singh ‘Dardi’
Published By – Saptrishi Publications
Subject – Gazalਪੰਜਾਬੀ ਗ਼ਜ਼ਲ ਹੁਣ ਬੇ-ਬਹਿਰੀ ਤੇ ਛੰਦਾਂ ਤੋਂ ਰਹਿਤ ਕਿਆਸੀ ਵੀ ਨਹੀਂ ਜਾ ਸਕਦੀ। ਮੈਨੂੰ ਖੁਸੀ ਹੈ ਕਿ ਸ਼ਾਇਰ ਗਿਆਨ ਸਿੰਘ ‘ਦਰਦੀ’ ਦੀਆਂ ਗ਼ਜ਼ਲਾਂ ਦਾ ਹਰ ਸ਼ਿਅਰ ਨਿਰਧਾਰਤ ਛੰਦਾਂ, ਬਹਿਰਾਂ ਵਿਚ ਅਤੇ ਗ਼ਜ਼ਲ
ਤਕਨੀਕ ਵਿਚ ਸੰਪੂਰਨ ਹੈ। ਦਰਦੀ ਨੇ ਆਪਣੀ ਹਰ ਗ਼ਜ਼ਲ ਦੇ ਅੰਤ ਵਿਚ ਉਸ ਦੇ ਬਹਿਰ ਛੰਦ ਦਾ ਨਾਮ ਅਤੇ ਸਰੂਪ ਲਿਖ ਦਿੱਤਾ ਹੈ ਹਰ ਗ਼ਜ਼ਲ ਆਪਣੇ ਸਰੂਪ ਵਿਚ ਪੂਰੀ ਹੈ। ਦਰਦੀ ਨੇ ਬਹੁਤ ਸਾਰੀਆਂ ਗ਼ਜ਼ਲਾਂ ਐਸੇ ਬਹਿਰਾਂ ਵਿਚ ਵੀ ਕਹੀਆਂ ਹਨ, ਜੋ ਕਿ ਆਮ ਸ਼ਇਰ ਉਹਨਾਂ ਵਿਚ ਗ਼ਜ਼ਲਾਂ ਕਹਿਣੋਂ ਡਰਦੇ ਹਨ। ਦਰਦੀ ਨੇ ਇਹ ਬਹਿਰ ਬਹੁਤ ਸੁੰਦਰਤਾ ਨਾਲ ਨਿਭਾਏ ਹਨ। ਮੈਂ ਗਿਆਨ ਸਿੰਘ ‘ਦਰਦੀ” ਨੂੰ ਬਹਿਰਾਂ ਅਤੇ ਛੰਦਾਂ ਨੂੰ ਨਿਭਾਉਣ ਉੱਤੇ ਸ਼ਾਬਾਸ਼ ਦੇਂਦਾ ਹਾਂ ਅਤੇ, “ਆਕਾਸ਼ ਗੰਗਾ” (ਗ਼ਜ਼ਲ ਸੰਗ੍ਰਹਿ) ਨੂੰ ਪਾਠਕਾ ਵਾਸਤੇ ਰੀਲੀਜ਼ ਕਰਦਿਆਂ ਖੁਸੀ ਮਹਿਸੂਸ ਕਰਦਾ ਹਾਂ। ਇਹ ਗ਼ਜ਼ਲਾਂ ਪੰਜਾਬੀ ਗ਼ਜ਼ਲ ਦੀਆਂ ਧਰੋਹਰ ਬਣਨਗੀਆਂ।ਸੁਲੱਖਣ ਸਰਹੱਦੀ
-
Bandgi ਬੰਦਗੀ
Author Name – Gursharan Singh Ajeeb
Published By – Saptrishi Publications
Subject – Gazalਗੁਰਸ਼ਰਨ ਸਿੰਘ “ਅਜੀਬ” ਨੂੰ ਗ਼ਜ਼ਲਗੋਈ ਦਾ ਕੁਲ ਕੁਲ ਵਹਿੰਦਾ ਚਸ਼ਮਾ ਕਹਿ ਸਕਦਾ ਹਾਂ ਜੇ ਰਸਤੇ ਦੀਆਂ ਰੁਕਾਵਟਾਂ ਤੋਂ ਘਬਰਾਉਂਦਾ ਨਹੀਂ, ਸਗੋਂ ਉਨ੍ਹਾਂ ਦੇ ਨਾਲ ਖਹਿੰਦਾ ਰਹਿੰਦਾ ਆਪਣੀ ਇਸ “ਬੰਦਗੀ” ਵਿੱਚ ਨਿਵੇਕਲਾ ਸੰਗੀਤ ਪੈਦਾ ਕਰਦਾ ਹੋਇਆ ਆਪ ਮੁਹਾਰੇ ਵਹਿੰਦਾ ਜਾਂਦਾ ਹੈ। ਉਹ ਕਦੇ ਕੱਚੀਆਂ ਗੋਲੀਆਂ ਨਹੀਂ ਖੇਡਦਾ, ਉਸ ਦੀ ਗ਼ਜ਼ਲਗੋਈ ਦਾ ਖੁਰਦਬੀਨੀ ਵਿਸ਼ਲੇਸ਼ਣ ਕਰਦਿਆਂ, ਇਸ ਗੱਲ ਦੀ ਪੁਖ਼ਤਗੀ ਹੁੰਦੀ ਹੈ ਕਿ ਉਸ ਦੀ ਇਸ ਮੁਹਾਰਤ ਨੂੰ ਲੰਬੇ ਅਭਿਆਸ ਦੀ ਪੁੱਠ ਚੜ੍ਹੀ ਹੈ। ਉਸ ਦੀ ਗ਼ਜ਼ਲ ਪ੍ਰਤੀ ਇਹ ਸ਼ਿੱਦਤ ਸਮਤਲ ਧਰਾਤਲ, ’ਤੇ ਲੰਬੀ ਝੜੀ ਦੇ ਵਾਂਗ ਹੈ, ਹੌਲ਼ੀ ਹੌਲ਼ੀ ਰਚਦੀ ਰਚਦੀ, ਉਸਨੂੰ ਸਿਰ ਤੋਂ ਪੈਰਾਂ ਤਾਈਂ ਗ਼ਜ਼ਲਗੋਈ ‘ਚ ਗੜੁੱਚ ਕਰ ਚੁੱਕੀ ਹੈ।
ਮੁੱਖਬੰਦ ਬੇਸ਼ੱਕ ਕਿਸੇ ਵੀ ਪੁਸਤਕ ਦਾ ਸ਼ੀਸ਼ਾ ਹੁੰਦੈ, ਪਰ ਫਿਰ ਮੈਂ ਇਸਨੂੰ ਹਲਕੀ ਜਿਹੀ ਛੋਹ ਹੀ ਕਹਾਂਗਾ। ਮੇਰੇ ਇਹ ਕਹਿਣ ਦਾ ਅਸਲ ਭਾਵ ਹੈ ਕਿ ਸਬੰਧਤ ਪੁਸਤਕ ਦਾ ਪੂਰਨ ਅਨੰਦ ਮਾਨਣ ਲਈ ਪਾਠਕਾਂ ਨੂੰ ਇਹ ਪੁਸਤਕ ਜ਼ਰੂਰ ਹੀ ਪੜ੍ਹਨੀ ਚਾਹੀਦੀ ਹੈ। ਮੈਂ ਗੁਰਸ਼ਰਨ ਸਿੰਘ ਅਜੀਬ ਹੋਰਾਂ ਦੀ ਸਦੀਵੀ ਨਰੋਈ ਸਿਹਤ ਅਤੇ ਕਲਮ ਦੀ ਲਗਾਤਾਰਤਾ ਲਈ ਦੁਆ ਕਰਦਾ ਹਾਂ ਅਤੇ ਦਿਲ ਦੀਆਂ ਗਹਿਰਾਈਆਂ ਤੋਂ ਉਨ੍ਹਾਂ ਨੂੰ ਇਸ ਪੰਜਵੇਂ ਗ਼ਜ਼ਲ ਸੰਗ੍ਰਹਿ “ਬੰਦਗੀ” ਲਈ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ।ਬਲਦੇਵ ਕ੍ਰਿਸ਼ਨ ਸ਼ਰਮਾ
-
Supna Te Sanjha Safar
Shared Gazals by – Gurdial Dalal, Surinder Rampuri
Published By – Saptrishi Publications
Subject – Gazalਫੇਸਬੁੱਕ ਦੇ ਭਾਵੇਂ ਕਿੰਨੇ ਵੀ ਔਗੁਣ ਕਿਉਂ ਨਾ ਹੋਣ, ਪਰ ਅਸੀਂ ਉਸਦੇ ਗੁਣਾਂ ਤੋਂ ਹੀ ਲਾਭ ਲਿਆ ਹੈ। ਅਸੀਂ ‘ਫੇਸਬੁੱਕ ਕਾਲਮ’ ਨੂੰ ਆਪਸੀ ਮੇਲ-ਜੋਲ ਅਤੇ ਗਿਆਨ-ਗੋਸ਼ਟੀ ਦਾ ਸਾਧਨ ਬਣਾ ਲਿਆ। ਸਾਹਿਤ ਸਭਾ ਦਾ ਰੂਪ ਦੇ ਕੇ ਸਾਹਿਤਕ -ਮਿਲਣੀਆਂ ਕਰਨ ਲੱਗੇ। ਸੁੰਨੀ ਅੱਖ ਨੇ ਇਕ ਸੁਪਨਾ ਲਿਆ ਅਤੇ ਸਾਂਝੇ ਸਫ਼ਰ ਨੇ ਇਹ ਸੁਪਨਾ ਸਾਕਾਰ ਕਰ ਦਿੱਤਾ। ਇਹ ਸਾਰੇ ਸਾਥੀਆਂ ਦੇ ਸਹਿਯੋਗ ਸਦਕਾ ਹੀ ਸੰਭਵ ਹੋਇਆ ਹੈ। ਇਸ ਪੁਸਤਕ ਦੀ ਤਿਆਰੀ ਵਿਚ ਸਹਿਯੋਗ ਦੇਣ ਲਈ ਆਤਮਾ ਰਾਮ ਰੰਜਨ ਜੀ ਦੇ ਧੰਨਵਾਦੀ ਹਾਂ। ਉਮੀਦ ਹੈ ਪਾਠਕ ਇਸ ਪੁਸਤਕ ਨੂੰ ਇਕ ਦਸਤਾਵੇਜ਼ੀ ਕਾਰਜ ਵਜੋਂ ਸਵੀਕਾਰ ਕਰਨਗੇ ਅਤੇ ਗ਼ਜ਼ਲ ਦੇ ਵਿਦਿਆਰਥੀ ਅਤੇ ਖੋਜ-ਆਰਥੀਆਂ ਲਈ ਹਵਾਲਾ ਪੁਸਤਕ ਦੇ ਤੌਰ ’ਤੇ ਸਹਾਈ ਹੋਵੇਗੀ।
ਗੁਰਦਿਆਲ ਦਲਾਲ ਸੁਰਿੰਦਰ ਰਾਮਪੁਰੀ