Sale!

Aas Di Kiran-2 ਆਸ ਦੀ ਕਿਰਨ-2

Author Name – Kuldip Singh Kabarwal
Published By – Saptrishi Publications
Subject – Novel

ਮੇਰਾ ਪਹਿਲਾ ਕਹਾਣੀ ਸੰਗ੍ਰਹਿ ‘ਸਮੇਂ ਦਾ ਗੇੜ’ (2009) ਛਪਣ ਉਪਰੰਤ ਸੰਨ 2010 ਵਿੱਚ ਨਾਵਲ ‘ਗੁਆਚਿਆ ਮਨੁੱਖ’ ਅਤੇ ਸੰਨ 2011 ਵਿੱਚ ਨਾਵਲ ‘ਆਸ ਦੀ ਕਿਰਨ’ ਹੋਂਦ ਵਿੱਚ ਆਏ। ਕੁਝ ਘਰੇਲੂ ਰੁਝੇਵਿਆਂ ਕਰਕੇ ਅਤੇ ਬਾਕੀ ਮੇਰੇ ਵੱਲੋਂ ਅਨੁਵਾਦ ਕੀਤੀਆਂ ਗਈਆਂ ਭਾਸ਼ਾ ਵਿਭਾਗ, ਪੰਜਾਬ ਦੀਆਂ ਪੁਸਤਕਾਂ ਦੇ ਪਰੂਫ਼ ਆਦਿ ਪੜ੍ਹਨ ਵਿੱਚ ਸਾਲ ਬੀਤਦੇ ਗਏ। ਇਸੇ ਦੌਰਾਨ ਕਦੇ-ਕਦੇ ਕੋਈ ਕਹਾਣੀ ਲਿਖ ਹੋ ਜਾਣੀ ਜਾਂ ਕਿਸੇ ਪੁਰਾਣੀ ਲਿਖੀ ਨੂੰ ਮੁੜ ਸੋਧ ਕੇ ਲਿਖ ਦੇਣਾ। ਇਸ ਤਰ੍ਹਾਂ ਕਰਦਿਆਂ 15 ਕਹਾਣੀਆਂ ਦਾ ਇਹ ਨਵਾਂ ਸੰਗ੍ਰਹਿ ‘ਅਣਮੁੱਲੇ ਰਿਸ਼ਤੇ’ ਤਿਆਰ ਹੋ ਗਿਆ।
ਭਾਵੇਂ ਦਸ ਗਿਆਰਾਂ ਸਾਲ ਲੰਘ ਗਏ ਹਨ, ਪਰ ਮੇਰੇ ਪਹਿਲੇ ਕਹਾਣੀ ਸੰਗ੍ਰਹਿ ‘ਸਮੇਂ ਦਾ ਗੇੜ’ ਲਈ ‘ਮੁੱਖ ਸ਼ਬਦ’ ਲਿਖਦੇ ਹੋਏ ਡਾ. ਕੁਲਦੀਪ ਸਿੰਘ ਧੀਰ (ਸਾਬਕਾ ਪ੍ਰੋਫ਼ੈਸਰ ਤੇ ਡੀਨ ਅਕਾਦਮਿਕ ਮਾਮਲੇ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਹੁਰਾਂ ਨੇ ਮੇਰੇ ਵੱਲੋਂ ਹੋਰ ਸਾਹਿਤ ਰਚਨਾ ਦੀ ਜੋ ਆਸ ਕੀਤੀ ਸੀ, ਉਹ ਕੁਝ ਹੱਦ ਤੱਕ ਹੋਂਦ ਵਿੱਚ ਆਈ ਹੈ ਕਿ ਮੇਰੇ ਇਸ ਦੂਜੇ ਕਹਾਣੀ ਸੰਗ੍ਰਹਿ ਦੇ ਨਾਲ ਨਾਲ ਤਿੰਨ ਨਾਵਲ ਵੀ ਸਮੇਂ ਦੀ ਲੋਅ ਦੇਖ ਚੁੱਕੇ ਹਨ। ਪਰ ਮੈਂ ਸਮਝਦਾ ਹਾਂ ਕਿ ਅਜੇ ਹੋਰ ਕਦਮ ਪੁੱਟਣੇ ਬਾਕੀ ਹਨ। ਇਹ ਪਰਮਾਤਮਾ ਹੀ ਜਾਣੇ ਕਿ ਮੈਂ ਉਹ ਪੁੱਟ ਸਕਾਂਗਾ ਕਿ ਨਹੀਂ।
ਮੈਂ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਮੇਰੇ ਲਿਖਣ ਪੜ੍ਹਨ ਵਿੱਚ ਹਮੇਸ਼ਾ ਹੀ ਮੈਨੂੰ ਸੁੱਖ ਸੁਵਿਧਾਵਾਂ ਪ੍ਰਦਾਨ ਕਰਦਿਆਂ ਹੋਇਆਂ ਪੁਸਤਕਾਂ ਦੇ ਛਪਣ ਤੱਕ ਹਰ ਕਿਸਮ ਦੀ ਭਰਪੂਰ ਮਦਦ ਕੀਤੀ ਹੈ।
ਆਸ ਹੈ ਪਾਠਕ ਜਨ ਇਸ ਸੰਗ੍ਰਹਿ ਵਿਚਲੀਆਂ ਕਹਾਣੀਆਂ ਨੂੰ ਪਸੰਦ ਕਰਨਗੇ।

ਕੁਲਦੀਪ ਸਿੰਘ ਕੱਬਰਵਾਲ

180.00
Quick View
Add to cart