Sale!

Tarian Ton Agge ਤਾਰਿਆਂ ਤੋਂ ਅੱਗੇ

Author Name – Sunita Aggarwal
Published By – Saptrishi Publications
Subject – Noval

ਜੇਕਰ ਅਸੀਂ ਸਾਹਿਤ ਦੇ ਕਿਸੇ ਵੀ ਰੂਪ ਨੂੰ ਗਹਿਰਾਈ ਨਾਲ ਵਾਚੀਏ ਤਾਂ ਸਾਨੂੰ ਮਹਿਸੂਸ ਹੁੰਦਾ ਹੈ ਕਿ ਸਾਹਿਤ ਸਮਾਜ ਦਾ ਹੀ ਇੱਕ ਹਿੱਸਾ ਹੈ। ਸਾਹਿਤ ਸਮਾਜ ਦੇ ਕਿਸੇ ਨਾ ਕਿਸੇ ਪੱਖ ਨੂੰ ਨਾਲ ਲੈ ਕੇ ਹੀ ਪੂਰਨ ਰੂਪ ਪ੍ਰਾਪਤ ਕਰਦਾ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸਾਹਿਤ ਸਮਾਜ ਦਾ ਹੀ ਸ਼ੀਸ਼ਾ ਹੁੰਦਾ ਹੈ।
ਮੇਰੇ ਇਸ ਪੰਜਾਬੀ ਨਾਵਲ ‘ਤਾਰਿਆਂ ਤੋਂ ਅੱਗੇ’ ਵਿਚ ਸਮਾਜ ਵਿਚਲੇ ਮੁੰਡੇ ਅਤੇ ਕੁੜੀ ਦੇ ਫਰਕ ਨੂੰ ਵਿਖਾਉਂਦਿਆਂ ਨੌਜਵਾਨ ਪੀੜ੍ਹੀ ਦੀ ਮਾਨਸਿਕਤਾ ਨੂੰ ਦਰਸਾਇਆ ਗਿਆ ਹੈ। ਨਾਵਲ ਦੀ ਮੁੱਖ ਨਾਇਕਾ ਏਕਤਾ ਇੱਕ ਹੇਠਲੇ ਸਤਰ ਦੇ ਮੱਧਵਰਗੀ ਪਰਿਵਾਰ ’ਚ ਜੰਮੀ ਪਲੀ ਕੁੜੀ ਹੈ, ਜਿਸ ਦੀ ਮਾਂ ਆਪਣੇ ਪੁੱਤਰ ਪਦਮ ਨੂੰ ਬੇਹੱਦ ਲਾਡਲਾ ਰੱਖ ਕੇ ਵਿਗਾੜਦੀ ਹੈ। ਜਦੋਂ ਕਿ ਏਕਤਾ ਬੇਹੱਦ ਸੁੰਦਰ ਹੋਣ ਕਰਕੇ ਬਹੁਤ ਅਮੀਰ ਬਣ ਕੇ ਅੰਬਰਾਂ ਦੇ ਚੰਨ ਤਾਰਿਆਂ ਤੋਂ ਵੀ ਅਗਾਂਹ ਨਿਕਲਣ ਦੀ ਇੱਛਾ ਰੱਖਦੀ ਹੈ। ਇਸੇ ਕਰਕੇ ਉਹ ਇਕ ਅਮੀਰ ਘਰਾਣੇ ਨਾਲ ਸਬੰਧਤ ਮੁੰਡੇ ਨਾਲ ਪਿਆਰ ਪਾ ਲੈਂਦੀ ਹੈ। ਪਰ ਸਿਆਣੇ ਆਖਦੇ ਨੇ ਕਿ ਆਪਣੇ ਨਸੀਬਾਂ ਵਿਚ ਲਿਖੇ ਤੋਂ ਜ਼ਿਆਦਾ ਕੁੱਝ ਨਹੀਂ ਮਿਲਦਾ ਹੁੰਦਾ। ਅੰਬਰਾਂ ਵਿਚ ਉਚੀਆਂ ਉਡਾਰੀਆਂ ਮਾਰਨ ਵਾਲੀ ਕੁੜੀ ਨਾਲ ਉਸਦੀ ਕਿਸਮਤ ਕੀ, ਖੇਡ ਖੇਡਦੀ ਹੈ। ਇਸ ਦੀ ਕਾਲਪਨਿਕ ਕਥਾ ਨੂੰ ਮੈਂ ਆਪਣੀ ਕਲਮ ਰਾਹੀਂ, ਇਸ ਨਾਵਲ ਵਿਚ ਉਘਾੜਣ ਦੀ ਕੋਸ਼ਿਸ਼ ਕੀਤੀ ਹੈ।
ਨਾਵਲ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਗਲਤੀ ਲਈ ਮੈਂ ਖਿਮਾਂ ਦੀ ਪਾਤਰ ਹਾਂ। ਆਸ ਕਰਦੀ ਹਾਂ ਕਿ ਇਹ ਨਾਲ ਪਾਠਕਾਂ ਨੂੰ ਪਸੰਦ ਆਏਗਾ।

ਡਾ. ਸੁਨੀਤਾ ਅਗਰਵਾਲ

200.00

Reviews

There are no reviews yet.

Only logged in customers who have purchased this product may leave a review.