Sale!

(Lokdhara Ate Sabhyachar Chintan (Punjab Ate Vishav Paripekh)

Author Name – Dr. Rajinder Singh Sekhon
Published By – Saptrishi Publications
Subject – Article

ਪੰਜਾਬੀ ‘ਲੋਕਧਾਰਾ` ਅਤੇ ‘ਸਭਿਆਚਾਰ’ ਦੋਵੇਂ ਗਿਆਨ-ਅਨੁਸ਼ਾਸਨ ਜਦੋਂ ਤੋਂ ਪੈਦਾ ਹੋਏ ਹਨ, ਉਸ ਵੇਲੇ ਤੋਂ ਹੀ ਇਸ ਦੇ ਚਿੰਤਕਾਂ ਦਾ ਚਿੰਤਨ ਕਾਟੇ ਹੇਠ ਆਉਂਦਾ ਰਿਹਾ ਹੈ। ਲੋਕਧਾਰਾ ਦੇ ਖੇਤਰ ਵਿਚ ਅਸੀਂ ‘ਲੋਕਯਾਨ’, ‘ਲੋਕ-ਵਿਰਸਾ’, ‘ਲੋਕਵੇਦ’, ‘ਲੋਕਲੋਰ’ ਦੇ ਝਟਕੇ ਖਾਂਦੇ ਰਹੇ ਹਾਂ। ਕਦੇ ਅਸੀਂ ਲੋਕਾਂ ਵਿਚ ਪਈ ਲੋਕਧਾਰਾ ਦੀ ਬਜਾਏ ‘ਸਾਹਿਤ ਵਿਚ ਲੋਕਧਾਰਾ’ ਵਧੇਰੇ ਤਲਾਸ਼ਦੇ ਰਹੇ ਹਾਂ। ਕਦੇ ਅਧਿਐਨ-ਵਿਧੀਆਂ ਨੂੰ ਲੈ ਕੇ ਸਾਡੇ ਵਿਚ ਵਿਵਾਦ ਪੈਦਾ ਹੁੰਦੇ ਹਨ ਅਤੇ ਕਦੇ ਇਸ ਦੇ ਅਧਿਐਨ-ਖੇਤਰਾਂ ਬਾਰੇ। ਅਸੀਂ ਲੰਮਾ ਸਮਾਂ ‘ਸਭਿਅਤਾ` ਅਤੇ ‘ਸਭਿਆਚਾਰ’ ਵਿਚ ਓਵੇਂ ਹੀ ਫਰਕ ਨਹੀਂ ਕਰ ਸਕੇ ਜਿਵੇਂ ਅਸੀਂ ‘ਲੋਕ ਗੀਤ’ ਅਤੇ ‘ਲੋਕ ਸਾਹਿਤ’ ਵਿਚ ਨਹੀਂ ਕਰ ਸਕੇ। ਸਾਡੇ ਵਿਦਵਾਨਾਂ ਨੇ ਸੰਕਲਪਾਂ ਦੇ ਸਪੱਸ਼ਟੀਕਰਨ ਅਤੇ ਉਨ੍ਹਾਂ ਨੂੰ ਨਿਖੇੜ-ਨਿਖੇੜ ਕੇ ਪੇਸ਼ ਕਰਨ ਵਿਚ ਰੁਚੀ ਨਹੀਂ ਵਿਖਾਈ। ਅਸੀਂ ਲੋਕਧਾਰਾ ਅਤੇ ਸਭਿਆਚਾਰ ਦੇ ਖੇਤਰ ਵਿਚ ਹੋਏ ਮੌਲਿਕ ਚਿੰਤਨ ਤੱਕ ਆਪਣੀ ਪਹੁੰਚ-ਰਸਾਈ ਨਹੀਂ ਕਰ ਸਕੇ। ਅਸੀਂ ਆਪਣੇ ਆਸੇ-ਪਾਸੇ ਦੇ ਚਿੰਤਨ ਨੂੰ ਹੀ ‘ਕਾਫੀ’ ਜਾਂ ‘ਮੁਕੰਮਲ’ ਸਮਝਣ ਦੀ ਗਲਤੀ ਕਰਦੇ ਰਹੇ ਹਾਂ। ਅਸੀਂ ਉਵੇਂ ਪੜ੍ਹਿਆ-ਲਿਖਿਆ-ਵਿਚਾਰਿਆ ਹੈ ਜਿਵੇਂ ਸਾਨੂੰ ਚੰਗਾ ਲੱਗਿਆ ਹੈ।ਜਿਸ ਦੀ ‘ਲੋੜ’ ਸੀ, ਉਸ ਵੱਲ ਧਿਆਨ ਨਹੀਂ ਦਿੱਤਾ। ਇਹੋ ਕਾਰਨ ਹੈ ਕਿ ‘ਲੋਕਧਾਰਾ’ ਦੇ ਮੁਢਲੇ ਚਿੰਤਕ ਵਿਲੀਅਮ ਥਾਮਸ ਬਾਰੇ ਪੰਜਾਬੀ ਵਿਚ ਇੱਕ ਲੇਖ ਵੀ ਉਪਲਬਧ ਨਹੀਂ ਹੈ। ਹਥਲੀ ਪੁਸਤਕ ਇਨ੍ਹਾਂ ਦੇਸ਼ਾਂ ਤੋਂ ਮੁਕਤ ਹੋਣ ਦਾ ਦਾਅਵਾ ਨਹੀਂ ਕਰਦੀ ਪਰ ਇਸ ਖੇਤਰ ਵਿਚੋਂ ਚੁਣੇ ਗਏ ਚਿੰਤਕਾਂ ਦੇ ਸਭਿਆਚਾਰ/ਲੋਕਧਾਰਾ ਚਿੰਤਨ ਸਬੰਧੀ ਲੋੜੀਂਦੀ ਮੁਕੰਮਲ ਜਾਣਕਾਰੀ ਮੁਹੱਈਆ ਕਰਵਾਉਣ ਦਾ ਦਾਅਵਾ ਜ਼ਰੂਰ ਕਰਦੀ ਹੈ।

-ਡਾ. ਰਾਜਿੰਦਰ ਸਿੰਘ ਸੇਖੋਂ

280.00
Quick View
Add to cart
Sale!

Aaj Milava

Author Name – Swinder Singh Seehra
Published By – Saptrishi Publications
Subject – Ficion

ਪਾਠ ਕਰਦਿਆਂ ਤੇ ਪਰਮਾਤਮਾ ਦਾ ਨਾਮ ਜਪਦਿਆਂ ਕਿੰਨਾ ਸਮਾਂ ਲੰਘ ਗਿਆ, ਪਰ ਸਾਨੂੰ ਪਤਾ ਹੀ ਨਹੀਂ, ਅਸੀਂ ਇਸ ਪੰਥ ’ਤੇ ਚਲਦਿਆਂ ਕਿੱਥੋਂ ਤੱਕ ਪਹੁੰਚੇ ਹਾਂ, ਸਾਡੀ ਕੀ ਅਵਸਥਾ ਹੈ? ਪਰਮਾਤਮਾ ਤਾਂ ਸਾਨੂੰ ਕੋਈ ਦੁੱਖ ਤਕਲੀਫ਼ ਨਹੀਂ ਦਿੰਦਾ ਹੈ। ਪੰਜਾਹ ਸੱਠ ਸਾਲ ਦੀ ਉਮਰ ਤੱਕ ਪਹੁੰਚਦਿਆਂ ਪਹੁੰਚਦਿਆਂ ਸਾਡੀ ਅਵਸਥਾ ਕੀ ਹੋ ਜਾਂਦੀ ਹੈ? ਦੁਖੀ, ਲਾਚਾਰ ਤੇ ਬੇਬਸ। ਇਹ ਦੁੱਖ ਕਿੱਥੋਂ ਆਉਦੇ ਹਨ? ਅਸੀਂ ਤਾਂ ਸਾਰੀ ਜ਼ਿੰਦਗੀ ਸੁਖੀ ਹੋਣ ਦੇ ਸਾਧਨ ਸਾਮਾਨ ਇਕੱਠੇ ਕਰਨ ਵਿੱਚ ਲੱਗੇ ਰਹਿੰਦੇ ਹਾਂ। ਫਿਰ ਇਹ ਦੁੱਖ ਕਿੱਥੋਂ ਆ ਜਾਂਦੇ ਹਨ?

ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਲਈ ਪੜ੍ਹੋ ‘ਸਵਿੰਦਰ ਸਿੰਘ ਸੀਹਰਾ’ ਜੀ ਦੀ ਗੁਰਬਾਣੀ ਵਿਚਾਰ ਬਾਰੇ ਨਵੀਂ ਪੁਸਤਕ ‘ਆਜੁ ਮਿਲਾਵਾ’

180.00
Quick View
Add to cart
Sale!

Aakash Ganga

Author Name – Gian Singh ‘Dardi’
Published By – Saptrishi Publications
Subject – Gazal

ਪੰਜਾਬੀ ਗ਼ਜ਼ਲ ਹੁਣ ਬੇ-ਬਹਿਰੀ ਤੇ ਛੰਦਾਂ ਤੋਂ ਰਹਿਤ ਕਿਆਸੀ ਵੀ ਨਹੀਂ ਜਾ ਸਕਦੀ। ਮੈਨੂੰ ਖੁਸੀ ਹੈ ਕਿ ਸ਼ਾਇਰ ਗਿਆਨ ਸਿੰਘ ‘ਦਰਦੀ’ ਦੀਆਂ ਗ਼ਜ਼ਲਾਂ ਦਾ ਹਰ ਸ਼ਿਅਰ ਨਿਰਧਾਰਤ ਛੰਦਾਂ, ਬਹਿਰਾਂ ਵਿਚ ਅਤੇ ਗ਼ਜ਼ਲ
ਤਕਨੀਕ ਵਿਚ ਸੰਪੂਰਨ ਹੈ। ਦਰਦੀ ਨੇ ਆਪਣੀ ਹਰ ਗ਼ਜ਼ਲ ਦੇ ਅੰਤ ਵਿਚ ਉਸ ਦੇ ਬਹਿਰ ਛੰਦ ਦਾ ਨਾਮ ਅਤੇ ਸਰੂਪ ਲਿਖ ਦਿੱਤਾ ਹੈ ਹਰ ਗ਼ਜ਼ਲ ਆਪਣੇ ਸਰੂਪ ਵਿਚ ਪੂਰੀ ਹੈ। ਦਰਦੀ ਨੇ ਬਹੁਤ ਸਾਰੀਆਂ ਗ਼ਜ਼ਲਾਂ ਐਸੇ ਬਹਿਰਾਂ ਵਿਚ ਵੀ ਕਹੀਆਂ ਹਨ, ਜੋ ਕਿ ਆਮ ਸ਼ਇਰ ਉਹਨਾਂ ਵਿਚ ਗ਼ਜ਼ਲਾਂ ਕਹਿਣੋਂ ਡਰਦੇ ਹਨ। ਦਰਦੀ ਨੇ ਇਹ ਬਹਿਰ ਬਹੁਤ ਸੁੰਦਰਤਾ ਨਾਲ ਨਿਭਾਏ ਹਨ। ਮੈਂ ਗਿਆਨ ਸਿੰਘ ‘ਦਰਦੀ” ਨੂੰ ਬਹਿਰਾਂ ਅਤੇ ਛੰਦਾਂ ਨੂੰ ਨਿਭਾਉਣ ਉੱਤੇ ਸ਼ਾਬਾਸ਼ ਦੇਂਦਾ ਹਾਂ ਅਤੇ, “ਆਕਾਸ਼ ਗੰਗਾ” (ਗ਼ਜ਼ਲ ਸੰਗ੍ਰਹਿ) ਨੂੰ ਪਾਠਕਾ ਵਾਸਤੇ ਰੀਲੀਜ਼ ਕਰਦਿਆਂ ਖੁਸੀ ਮਹਿਸੂਸ ਕਰਦਾ ਹਾਂ। ਇਹ ਗ਼ਜ਼ਲਾਂ ਪੰਜਾਬੀ ਗ਼ਜ਼ਲ ਦੀਆਂ ਧਰੋਹਰ ਬਣਨਗੀਆਂ।

ਸੁਲੱਖਣ ਸਰਹੱਦੀ

160.00
Quick View
Add to cart
Sale! Adharsh Sikh Nariyan

Adarsh Sikh Nariyan ਆਦਰਸ਼ ਸਿੱਖ ਨਾਰੀਆਂ

Author Name – Dr. Jagdeesh Kaur Vadiya
Published By – Saptrishi Publications
Subject – Prose
Language- Punjabi

180.00
Quick View
Add to cart
Sale!

Adhunik Hindi Gadhya: Kaljai Rachnaayon ke Sarokar

Author Name – Dr. Surjeet Kaur
Published By – Saptrishi Publications
Subject – Ficion

160.00
Quick View
Add to cart
Sale!

Adhunik Hindi Kavya Kurukshetra Tatha Andha -Yug ka Yudh – Darshan

Author Name – Dr. Surjeet Kaur
Published By – Saptrishi Publications
Subject – ficion

160.00
Quick View
Add to cart
Sale! Amulle Moti

Amulle Moti ਅਮੁੱਲੇ ਮੋਤੀ

Author Name – Jugreet Kaur ਜੁਗਰੀਤ ਕੌਰ
Published By – Saptrishi Publications
Subject – Poems ਕਵਿਤਾ

180.00
Quick View
Add to cart
Sale!

Badit…ਬਦਤਿ…

Author Name – Manmohan
Published By – Saptrishi Publications
Subject – Prose

ਮਹਾਨ ਕੋਸ਼ (ਪੰਨਾ 724) ਅਨੁਸਾਰ ਬਦਤਿ: ਸੰ. ਵਦਤਿ ਭਾਵ ਕਹਿੰਦਾ ਹੈ,ਆਖਦਾ ਹੈ।
ਰਾਗ ਗੂਜਰੀ ‘ਚ ਤੁਕ ਹੈ?’
ਬਦਤਿ ਤ੍ਰਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ।।
‘ਬਦਤਿ ਤ੍ਰਿਲੋਚਨੁ ਸੁਨੁ ਰੇ ਪ੍ਰਾਣੀ ਕਣ ਬਿਨ ਗਾਹੁ ਕਿ ਪਾਹੀ ।।’
ਇਸੇ ਧਾਤੂ ਦਾ ਹੋਰ ਸ਼ਬਦ ਹੈ, ਬਦਨਿ : ਮੁਖ ਦੁਆਰਾ, ਮੁਖੋਂ।
‘ਅਮਿਉ ਰਸਨਾ ਬਦਨਿ ਬਰ ਦਾਤਿ ਅਲਖ ਅਪਾਰ ਗੁਰ ਸੂਰ
ਸਬਦਿ ਹਉਮੈ ਨਿਵਾਰਉ’ (ਸਵੈਯੇ ਮ : ੫ ਕੇ)।
ਮਹਾਨ ਕੋਸ਼ (ਪੰਨਾ 937) ਅਨੁਸਾਰ; ਵਦ : ਸੰ ਭਾਵ ਕਹਿਣਾ, ਆਖਣਾ, ਬੋਲਣਾ ਤੇ ਸਮਝਾਉਣਾ।

ਇਸੇ ਧਾਤੂ ਦਾ ਇਕ ਹੋਰ ਸ਼ਬਦ ਹੈ ਵਦਕ : ਸੰ. ਸੰਗਯਾ-ਵਕਤਾ, ਬੋਲਣ ਵਾਲਾ।
ਪਿਛਲੇ ਸਮਿਆਂ ‘ਚ ਪੜੀਆਂ ਅੰਗਰੇਜ਼ੀ, ਪੰਜਾਬੀ, ਹਿੰਦੀ ਤੇ ਉਰਦੂ ‘ਚ ਸਿਰਜਣਾਤਮਕ, ਸਿਧਾਂਤਕ ਅਤੇ ਦਾਰਸ਼ਨਿਕ ਕਿਤਾਬਾਂ ਦੇ ਪਾਠ ਉਪਰੰਤ ਮੇਰੇ ਵੱਲੋਂ ਜੋ ਲੇਖਾਂ ਦੇ ਰੂਪ ‘ਚ ਉਨਾਂ ਬਾਰੇ ਜੋ ਕਿਹਾ/ਆਖਿਆ ਗਿਆ ਹੈ, ਉਸ ਨੂੰ ਮੈਂ ਬਦਤਿ… ਦੇ ਰੂਪ ‘ਚ ਪੇਸ਼ ਕਰ ਰਿਹਾ ਹਾਂ। ਅਧਿਐਨ ਨਿਰੰਤਰ ਪ੍ਰਕਿਰਿਆ ਹੈ। ਇਸੇ ਲਈ ਸ਼ਬਦ ਬਦਤਿ ਇਥੇ ਕਿਰਿਆ ਦੇ ਰੂਪ ‘ਚ ਹੈ। ਗੁਰਬਾਣੀ ਦੀ ਵਿਆਕਰਨ ਅਨੁਸਾਰ ‘f’ ਕਿਰਿਆ ਸਰੂਪ ਦਾ ਇੰਗਿਤ ਹੈ।
ਕੋਈ ਵੀ ਨਵਾਂ ਕਿਹਾ ਨਵਾਂ ਨਹੀਂ ਹੁੰਦਾ ਕੇਵਲ ਕਹਿਣ ਦਾ ਢੰਗ ਹੀ ਨਵਾਂ ਹੁੰਦਾ ਹੈ। ਇਸੇ ਕਰ ਕੇ ਹਰ ਨਵੀਂ ਵਿਆਖਿਆ ਸੁੰਦਰ ਹੈ।
ਇਨਾਂ ਲਿਖਤਾਂ ਦਾ ਵਰਗੀਕਰਨ ਕਰਨ ਦੀ ਕੋਸ਼ਿਸ਼ ਇਸ ਲਈ ਕੀਤੀ ਗਈ ਹੈ ਤਾਂ ਕਿ ਪਾਠਕ ਲਈ ਪੜਨ ਦੀ ਸੁਵਿਧਾ ਬਣੀ ਰਹੇ। ਗਾਇਤਰੀ ਚੱਕਰਵਰਤੀ ਸਪੀਵਾਕ ਆਪਣੀ ਕਿਤਾਬ ‘Can Subaltren Speaks’ ‘ਚ ਕਹਿੰਦੀ ਹੈ ਕਿ ਅਧਿਐਨ ਦੀ ਗ਼ਹਿਰਾਈ ਲਈ ‘Categoric 5ssentialism’ ਮਜਬੂਰੀ ਹੈ।
ਇਨਾਂ ਅਧਿਐਨਾਂ ਬਾਰੇ ਮੈਨੂੰ ਫ਼ਾਰਸੀ ਦਾ ਇਕ ਸ਼ਿਅਰ ਬੜਾ ਪ੍ਰਸੰਗਿਕ ਲੱਗਦਾ ਹੈ;
‘ ਹਰਫ਼ੇ-ਨਾਮੰਜ਼ੂਰੇ-ਦਿਲ ਯਕ ਹਰਫ਼ ਹਮ ਬੇਸ਼ਸਤ-ਵ-ਬੱਸ,
ਮਾਨਿਯੇ-ਦਿਲਖਵਾਹ ਗ਼ਰ ਨੁਸਖ਼ਾ ਬਾਸ਼ਦ ਹਮ ਕਮਸਤ’।
ਭਾਵ ਦਿਲ ਨੂੰ ਨਾਮੰਜ਼ੂਰ ਹੋਵੇ ਤਾਂ ਇਕ ਹਰਫ਼ ਹੀ ਕਾਫ਼ੀ ਹੈ ਅਤੇ ਪਸੰਦ ਹੋਵੇ ਤਾਂ ਸੌ ਕਿਤਾਬਾਂ ਵੀ ਘੱਟ ਨੇ।
ਪਿਛਲੀਆਂ ਸਾਰੀਆਂ ਕਿਤਾਬਾਂ ਪ੍ਰਤੀ ਮੈਨੂੰ ਪੰਜਾਬੀ ਸਾਹਿਤ ਤੇ ਚਿੰਤਨ ਦੇ ਅਧਿਐਨ ਦੇ ਵਿਦਿਆਰਥੀਆਂ, ਖੋਜਾਰਥੀਆਂ ਅਤੇ ਪ੍ਰਬੁੱਧ ਪਾਠਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਉਮੀਦ ਹੈ ਕਿ ‘ਬਦਤਿ…’ ਨੂੰ ਵੀ ਉਵੇਂ ਹੀ ਪੜਿਆ ਜਾਵੇਗਾ।
ਹੋਲੀ 2020,
ਚੰਡੀਗੜ

ਮਨਮੋਹਨ

280.00
Quick View
Add to cart
Sale!

Bandar Naal Bahis Kaun Kre: Alochnatmik Sanvad

Editor Name – Dr. Rattan Singh Dhillon
Published By – Saptrishi Publications
Subject – Critical Essays

‘ਬਾਂਦਰ ਨਾਲ ਬਹਿਸ ਕੌਣ ਕਰੇ: ਆਲੋਚਨਾਤਮਿਕ ਸੰਵਾਦ’ ਵਿਚਾਰਧਾਰਕ ਪੰਜਾਬੀ ਕਵਿਤਾ ਬਾਰੇ ਗਹਿਰ-ਗੰਭੀਰ ਚਰਚਾ ਛੇੜਨ ਵਾਲੀ ਆਲੋਚਨਾ ਦੀ ਪੁਸਤਕ ਹੈ ਜਿਸ ਵਿਚ ਸੁਖਿੰਦਰ ਦੀ ਕਾਵਿ-ਪੁਸਤਕ ‘ਬਾਂਦਰ ਨਾਲ ਬਹਿਸ ਕੌਣ ਕਰੇ’ ਦੇ ਸੰਦਰਭ ਵਿਚ ਪੰਜਾਬੀ ਦੇ ਸਥਾਪਤ, ਚਰਚਿਤ ਅਤੇ ਨਾਮਵਰ ਆਲੋਚਕਾਂ ਦੇ ਨਾਲ ਉਭਰਦੇ ਅਤੇ ਨਵੇਂ ਆਲੋਚਕਾਂ ਦੇ ਵਿਚਾਰਧਾਰਕ ਦ੍ਰਿਸ਼ਟੀ ਤੋਂ ਵੱਖ-ਵੱਖ ਵਿਸ਼ਿਆਂ ਸੰਬੰਧੀ ਲਿਖੇ ਨਿਬੰਧ ਸ਼ਾਮਲ ਕੀਤੇ ਗਏ ਹਨ। ਉਮੀਦ ਹੈ ਕਿ ਇਹ ਪੁਸਤਕ ਪੰਜਾਬੀ ਦੀ ਵਿਚਾਰਧਾਰਕ ਕਵਿਤਾ ਦੇ ਖੇਤਰ ਵਿਚ ਨਵੇਂ ਆਯਾਮ/ਮਿਆਰ ਕਾਇਮ ਕਰੇਗੀ ਅਤੇ ਸਮਕਾਲ ਵਿਚ ਰਚੀ ਜਾ ਰਹੀ ਕਵਿਤਾ ਬਾਰੇ ਵੀ ਗਹਿਰ-ਗੰਭੀਰ ਚਰਚਾ ਛੇੜਨ ਵਿਚ ਕਾਮਯਾਬ ਹੋਵੇਗੀ।

ਡਾ. ਰਤਨ ਸਿੰਘ ਢਿੱਲੋਂ

80.00
Quick View
Add to cart
Sale!

Bandgi ਬੰਦਗੀ

Author Name – Gursharan Singh Ajeeb
Published By – Saptrishi Publications
Subject – Gazal

ਗੁਰਸ਼ਰਨ ਸਿੰਘ “ਅਜੀਬ” ਨੂੰ ਗ਼ਜ਼ਲਗੋਈ ਦਾ ਕੁਲ ਕੁਲ ਵਹਿੰਦਾ ਚਸ਼ਮਾ ਕਹਿ ਸਕਦਾ ਹਾਂ ਜੇ ਰਸਤੇ ਦੀਆਂ ਰੁਕਾਵਟਾਂ ਤੋਂ ਘਬਰਾਉਂਦਾ ਨਹੀਂ, ਸਗੋਂ ਉਨ੍ਹਾਂ ਦੇ ਨਾਲ ਖਹਿੰਦਾ ਰਹਿੰਦਾ ਆਪਣੀ ਇਸ “ਬੰਦਗੀ” ਵਿੱਚ ਨਿਵੇਕਲਾ ਸੰਗੀਤ ਪੈਦਾ ਕਰਦਾ ਹੋਇਆ ਆਪ ਮੁਹਾਰੇ ਵਹਿੰਦਾ ਜਾਂਦਾ ਹੈ। ਉਹ ਕਦੇ ਕੱਚੀਆਂ ਗੋਲੀਆਂ ਨਹੀਂ ਖੇਡਦਾ, ਉਸ ਦੀ ਗ਼ਜ਼ਲਗੋਈ ਦਾ ਖੁਰਦਬੀਨੀ ਵਿਸ਼ਲੇਸ਼ਣ ਕਰਦਿਆਂ, ਇਸ ਗੱਲ ਦੀ ਪੁਖ਼ਤਗੀ ਹੁੰਦੀ ਹੈ ਕਿ ਉਸ ਦੀ ਇਸ ਮੁਹਾਰਤ ਨੂੰ ਲੰਬੇ ਅਭਿਆਸ ਦੀ ਪੁੱਠ ਚੜ੍ਹੀ ਹੈ। ਉਸ ਦੀ ਗ਼ਜ਼ਲ ਪ੍ਰਤੀ ਇਹ ਸ਼ਿੱਦਤ ਸਮਤਲ ਧਰਾਤਲ, ’ਤੇ ਲੰਬੀ ਝੜੀ ਦੇ ਵਾਂਗ ਹੈ, ਹੌਲ਼ੀ ਹੌਲ਼ੀ ਰਚਦੀ ਰਚਦੀ, ਉਸਨੂੰ ਸਿਰ ਤੋਂ ਪੈਰਾਂ ਤਾਈਂ ਗ਼ਜ਼ਲਗੋਈ ‘ਚ ਗੜੁੱਚ ਕਰ ਚੁੱਕੀ ਹੈ।
ਮੁੱਖਬੰਦ ਬੇਸ਼ੱਕ ਕਿਸੇ ਵੀ ਪੁਸਤਕ ਦਾ ਸ਼ੀਸ਼ਾ ਹੁੰਦੈ, ਪਰ ਫਿਰ ਮੈਂ ਇਸਨੂੰ ਹਲਕੀ ਜਿਹੀ ਛੋਹ ਹੀ ਕਹਾਂਗਾ। ਮੇਰੇ ਇਹ ਕਹਿਣ ਦਾ ਅਸਲ ਭਾਵ ਹੈ ਕਿ ਸਬੰਧਤ ਪੁਸਤਕ ਦਾ ਪੂਰਨ ਅਨੰਦ ਮਾਨਣ ਲਈ ਪਾਠਕਾਂ ਨੂੰ ਇਹ ਪੁਸਤਕ ਜ਼ਰੂਰ ਹੀ ਪੜ੍ਹਨੀ ਚਾਹੀਦੀ ਹੈ। ਮੈਂ ਗੁਰਸ਼ਰਨ ਸਿੰਘ ਅਜੀਬ ਹੋਰਾਂ ਦੀ ਸਦੀਵੀ ਨਰੋਈ ਸਿਹਤ ਅਤੇ ਕਲਮ ਦੀ ਲਗਾਤਾਰਤਾ ਲਈ ਦੁਆ ਕਰਦਾ ਹਾਂ ਅਤੇ ਦਿਲ ਦੀਆਂ ਗਹਿਰਾਈਆਂ ਤੋਂ ਉਨ੍ਹਾਂ ਨੂੰ ਇਸ ਪੰਜਵੇਂ ਗ਼ਜ਼ਲ ਸੰਗ੍ਰਹਿ “ਬੰਦਗੀ” ਲਈ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ।

ਬਲਦੇਵ ਕ੍ਰਿਸ਼ਨ ਸ਼ਰਮਾ

600.00
Quick View
Add to cart