Sale!

(Lokdhara Ate Sabhyachar Chintan (Punjab Ate Vishav Paripekh)

Author Name – Dr. Rajinder Singh Sekhon
Published By – Saptrishi Publications
Subject – Article

ਪੰਜਾਬੀ ‘ਲੋਕਧਾਰਾ` ਅਤੇ ‘ਸਭਿਆਚਾਰ’ ਦੋਵੇਂ ਗਿਆਨ-ਅਨੁਸ਼ਾਸਨ ਜਦੋਂ ਤੋਂ ਪੈਦਾ ਹੋਏ ਹਨ, ਉਸ ਵੇਲੇ ਤੋਂ ਹੀ ਇਸ ਦੇ ਚਿੰਤਕਾਂ ਦਾ ਚਿੰਤਨ ਕਾਟੇ ਹੇਠ ਆਉਂਦਾ ਰਿਹਾ ਹੈ। ਲੋਕਧਾਰਾ ਦੇ ਖੇਤਰ ਵਿਚ ਅਸੀਂ ‘ਲੋਕਯਾਨ’, ‘ਲੋਕ-ਵਿਰਸਾ’, ‘ਲੋਕਵੇਦ’, ‘ਲੋਕਲੋਰ’ ਦੇ ਝਟਕੇ ਖਾਂਦੇ ਰਹੇ ਹਾਂ। ਕਦੇ ਅਸੀਂ ਲੋਕਾਂ ਵਿਚ ਪਈ ਲੋਕਧਾਰਾ ਦੀ ਬਜਾਏ ‘ਸਾਹਿਤ ਵਿਚ ਲੋਕਧਾਰਾ’ ਵਧੇਰੇ ਤਲਾਸ਼ਦੇ ਰਹੇ ਹਾਂ। ਕਦੇ ਅਧਿਐਨ-ਵਿਧੀਆਂ ਨੂੰ ਲੈ ਕੇ ਸਾਡੇ ਵਿਚ ਵਿਵਾਦ ਪੈਦਾ ਹੁੰਦੇ ਹਨ ਅਤੇ ਕਦੇ ਇਸ ਦੇ ਅਧਿਐਨ-ਖੇਤਰਾਂ ਬਾਰੇ। ਅਸੀਂ ਲੰਮਾ ਸਮਾਂ ‘ਸਭਿਅਤਾ` ਅਤੇ ‘ਸਭਿਆਚਾਰ’ ਵਿਚ ਓਵੇਂ ਹੀ ਫਰਕ ਨਹੀਂ ਕਰ ਸਕੇ ਜਿਵੇਂ ਅਸੀਂ ‘ਲੋਕ ਗੀਤ’ ਅਤੇ ‘ਲੋਕ ਸਾਹਿਤ’ ਵਿਚ ਨਹੀਂ ਕਰ ਸਕੇ। ਸਾਡੇ ਵਿਦਵਾਨਾਂ ਨੇ ਸੰਕਲਪਾਂ ਦੇ ਸਪੱਸ਼ਟੀਕਰਨ ਅਤੇ ਉਨ੍ਹਾਂ ਨੂੰ ਨਿਖੇੜ-ਨਿਖੇੜ ਕੇ ਪੇਸ਼ ਕਰਨ ਵਿਚ ਰੁਚੀ ਨਹੀਂ ਵਿਖਾਈ। ਅਸੀਂ ਲੋਕਧਾਰਾ ਅਤੇ ਸਭਿਆਚਾਰ ਦੇ ਖੇਤਰ ਵਿਚ ਹੋਏ ਮੌਲਿਕ ਚਿੰਤਨ ਤੱਕ ਆਪਣੀ ਪਹੁੰਚ-ਰਸਾਈ ਨਹੀਂ ਕਰ ਸਕੇ। ਅਸੀਂ ਆਪਣੇ ਆਸੇ-ਪਾਸੇ ਦੇ ਚਿੰਤਨ ਨੂੰ ਹੀ ‘ਕਾਫੀ’ ਜਾਂ ‘ਮੁਕੰਮਲ’ ਸਮਝਣ ਦੀ ਗਲਤੀ ਕਰਦੇ ਰਹੇ ਹਾਂ। ਅਸੀਂ ਉਵੇਂ ਪੜ੍ਹਿਆ-ਲਿਖਿਆ-ਵਿਚਾਰਿਆ ਹੈ ਜਿਵੇਂ ਸਾਨੂੰ ਚੰਗਾ ਲੱਗਿਆ ਹੈ।ਜਿਸ ਦੀ ‘ਲੋੜ’ ਸੀ, ਉਸ ਵੱਲ ਧਿਆਨ ਨਹੀਂ ਦਿੱਤਾ। ਇਹੋ ਕਾਰਨ ਹੈ ਕਿ ‘ਲੋਕਧਾਰਾ’ ਦੇ ਮੁਢਲੇ ਚਿੰਤਕ ਵਿਲੀਅਮ ਥਾਮਸ ਬਾਰੇ ਪੰਜਾਬੀ ਵਿਚ ਇੱਕ ਲੇਖ ਵੀ ਉਪਲਬਧ ਨਹੀਂ ਹੈ। ਹਥਲੀ ਪੁਸਤਕ ਇਨ੍ਹਾਂ ਦੇਸ਼ਾਂ ਤੋਂ ਮੁਕਤ ਹੋਣ ਦਾ ਦਾਅਵਾ ਨਹੀਂ ਕਰਦੀ ਪਰ ਇਸ ਖੇਤਰ ਵਿਚੋਂ ਚੁਣੇ ਗਏ ਚਿੰਤਕਾਂ ਦੇ ਸਭਿਆਚਾਰ/ਲੋਕਧਾਰਾ ਚਿੰਤਨ ਸਬੰਧੀ ਲੋੜੀਂਦੀ ਮੁਕੰਮਲ ਜਾਣਕਾਰੀ ਮੁਹੱਈਆ ਕਰਵਾਉਣ ਦਾ ਦਾਅਵਾ ਜ਼ਰੂਰ ਕਰਦੀ ਹੈ।

-ਡਾ. ਰਾਜਿੰਦਰ ਸਿੰਘ ਸੇਖੋਂ

280.00
Quick View
Add to cart
Sale!

1857 Da Vidroh

Author Name – Mandeep Kaur
Published By – Saptrishi Publications
Subject – History

180.00
Quick View
Add to cart
Sale!

Aad Jugaad Puadh (Volume IV)

Editor Name – Manmohan Singh Daon
Published By – Saptrishi Publications
Subject – Literature

ਆਪਣੀ ਅਣਥੱਕ ਖੋਜੀਤੇ ਨਵੀਂ ਨਿਵੇਕਲੀ ਸਾਹਿਤਕ ਤੇ ਸਭਿਆਚਾਰਕ ਸੋਝੀ ਦਾ ਪ੍ਰਤੱਖ ਪ੍ਰਮਾਣ ਸ. ਮਨਮੋਹਨ ਸਿੰਘ ਦਾਊਂ ਦੀ ਹਥਲੀ ਪੁਸਤਕ “ਆਦਿ ਜੁਗਾਦਿ ਪੁਆਧ (ਪਰਾਗਾ ਚੌਥਾ ਖੋਜ ਪੁਸਤਕ) ਹੈ ਜਿਸ ਨੇ ਪੁਆਧ ਨੂੰ ਪੁਨਰ ਸੁਰਜੀਤ ਕਰ ਵਿਖਾਇਆ ਹੈ। ਇਸ ਤੋਂ ਪਹਿਲਾਂ ‘ਪੁਆਧ ਦਰਪਣ` (2006), “ਧਰਤ ਪੁਆਧ’ (2016), “ਪੁਆਧ ਕੀਆਂ ਝਲਕਾਂ (2021) ਅਤੇ ‘ਚੰਡੀਗੜ੍ਹ ਲੋਪ ਕੀਤੇ ਪੁਆਧੀ ਪਿੰਡ` (2016) ਪੁਸਤਕਾਂ ਨਿਹਾਇਤ ਪੜ੍ਹਨਯੋਗ ਹਨ।
ਮਨਮੋਹਨ ਸਿੰਘ ਦਾਊਂ ਪਿਛਲੇ 20 ਸਾਲਾਂ ਤੋਂ ਪੁਆਧ ਖੇਤਰ ਨੂੰ ਜਗਮਗਾਉਣ ਲਈ ਨਿਰੰਤਰ ਜੁਟਿਆ ਹੋਇਆ ਹੈ। ਉਸ ਦੇ ਇਸ ਸਿਰੜ ਦੀ ਜਿੰਨੀ ਪ੍ਰਸੰਸਾ ਕੀਤੀ ਜਾਵੇ ਥੋੜੀ ਹੈ।ਅਸੀਂ ਉਸ ਦੇ ਇਸ ਉੱਦਮ ਨੂੰ ਮੁਬਾਰਕ ਆਖਣ ਦੀ ਖੁਸ਼ੀ ਲੈਂਦੇ ਹਾਂ।

ਡਾ, ਨਿਰਮਲ ਸਿੰਘ ਮੋਬਾ
ਸੇਵਾਦਾਰ ਪੰਜਾਬੀ ਸੱਥ ਲਾਂਬੜਾ
(ਜਲੰਧਰ) ਪੰਜਾਬ।

320.00
Quick View
Add to cart
Sale!

Aaj Milava

Author Name – Swinder Singh Seehra
Published By – Saptrishi Publications
Subject – Ficion

ਪਾਠ ਕਰਦਿਆਂ ਤੇ ਪਰਮਾਤਮਾ ਦਾ ਨਾਮ ਜਪਦਿਆਂ ਕਿੰਨਾ ਸਮਾਂ ਲੰਘ ਗਿਆ, ਪਰ ਸਾਨੂੰ ਪਤਾ ਹੀ ਨਹੀਂ, ਅਸੀਂ ਇਸ ਪੰਥ ’ਤੇ ਚਲਦਿਆਂ ਕਿੱਥੋਂ ਤੱਕ ਪਹੁੰਚੇ ਹਾਂ, ਸਾਡੀ ਕੀ ਅਵਸਥਾ ਹੈ? ਪਰਮਾਤਮਾ ਤਾਂ ਸਾਨੂੰ ਕੋਈ ਦੁੱਖ ਤਕਲੀਫ਼ ਨਹੀਂ ਦਿੰਦਾ ਹੈ। ਪੰਜਾਹ ਸੱਠ ਸਾਲ ਦੀ ਉਮਰ ਤੱਕ ਪਹੁੰਚਦਿਆਂ ਪਹੁੰਚਦਿਆਂ ਸਾਡੀ ਅਵਸਥਾ ਕੀ ਹੋ ਜਾਂਦੀ ਹੈ? ਦੁਖੀ, ਲਾਚਾਰ ਤੇ ਬੇਬਸ। ਇਹ ਦੁੱਖ ਕਿੱਥੋਂ ਆਉਦੇ ਹਨ? ਅਸੀਂ ਤਾਂ ਸਾਰੀ ਜ਼ਿੰਦਗੀ ਸੁਖੀ ਹੋਣ ਦੇ ਸਾਧਨ ਸਾਮਾਨ ਇਕੱਠੇ ਕਰਨ ਵਿੱਚ ਲੱਗੇ ਰਹਿੰਦੇ ਹਾਂ। ਫਿਰ ਇਹ ਦੁੱਖ ਕਿੱਥੋਂ ਆ ਜਾਂਦੇ ਹਨ?

ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਲਈ ਪੜ੍ਹੋ ‘ਸਵਿੰਦਰ ਸਿੰਘ ਸੀਹਰਾ’ ਜੀ ਦੀ ਗੁਰਬਾਣੀ ਵਿਚਾਰ ਬਾਰੇ ਨਵੀਂ ਪੁਸਤਕ ‘ਆਜੁ ਮਿਲਾਵਾ’

180.00
Quick View
Add to cart
Sale!

Adunik Panjabi Kavita De Bhashi Sarokar

Author Name – Dr. Sandeep Kaur
Published By – Saptrishi Publications
Subject – literature

220.00
Quick View
Add to cart
Sale!

Amolak Heera Amolak Singh Jammu Dian Yaddan Te Yogdan

Editor Name – Surinder Singh Tej
Published By – Saptrishi Publications
Subject – Ficion

ਅਮੋਲਕ ਨੂੰ ਆਪਣੀ ਕਾਬਲੀਅਤ ਦਰਸਾਉਣ ਲਈ ਬੜੀ ਜੱਦੋਜਹਿਦ ਕਰਨੀ ਪਈ। ਚੰਡੀਗੜ੍ਹ ਵਿੱਚ ਵੀ, ਅਮਰੀਕਾ ਵਿੱਚ ਵੀ। ਇਹ ਵੀ ਤਕਦੀਰ ਦਾ ਪੁੱਠਾ ਗੇੜ ਸੀ ਕਿ ਜਦੋਂ ਉਸ ਦੀ ਕਾਬਲੀਅਤ ਨਿਖਰ ਕੇ ਸਾਹਮਣੇ ਆਉਣੀ ਸ਼ੁਰੂ ਹੋਈ, ਉਸ ਦੀ ਕਾਇਆ ਉਸ ਦੇ ਮਨ-ਮਸਤਕ ਤੋਂ ਬਾਗ਼ੀ ਹੋਣ ਲੱਗੀ। ਸ਼ਾਇਦ ਉਹ ਸਦਾ ਸੰਘਰਸ਼ ਕਰਨ ਲਈ ਹੀ ਜਨਮਿਆ ਸੀ। ਇਸ ਸੰਘਰਸ਼ ਦੇ ਬਾਵਜੂਦ ਜ਼ਿੰਦਗੀ ਦਾ ਰਸ-ਰੰਗ ਮਾਨਣ ਦਾ ਜਜ਼ਬਾ ਉਸ ਅੰਦਰ ਅਸੀਮ ਸੀ। ਇਹ ਕੁਝ ਉਸ ਦੀਆਂ ਲਿਖਤਾਂ ਤੋਂ ਵੀ ਸਪੱਸ਼ਟ ਹੈ ਅਤੇ ਉਸ ਦੀ ਜੀਵਨ ਯਾਤਰਾ ਤੋਂ ਵੀ। ਉਸ ਦੀਆਂ ਯਾਦਾਂ ਰੰਗਲੀਆਂ ਹਨ, ਸੁਰੀਲੀਆਂ ਹਨ, ਰਸੀਲੀਆਂ ਹਨ।

360.00
Quick View
Add to cart
Sale!

Barin Barsin Khattan Giya Si

Author Name – Jatinder Randhawa
Published By – Saptrishi Publications
Subject – Literature

176.00
Quick View
Add to cart
Sale!

Bhisham Sahni Dian Chonvian Kahanian

Author Name – Dr. Akwinder Kaur Tanvi
Published By – Saptrishi Publications
Subject – Literature

200.00
Quick View
Add to cart
Sale!

Chonwe Itihasik Lekh

Author – Parminder Singh Parwana
Published By – Saptrishi Publications
Subject – fiction

ਪ੍ਰਮਿੰਦਰ ਸਿੰਘ ਪ੍ਰਵਾਨਾ ਪ੍ਰਮਿੰਦਰ ਸਿੰਘ ਪ੍ਰਵਾਨਾ ਪ੍ਰਵਾਸੀ ਭਾਰਤੀ ਸ਼ਾਇਰ ਹੀ ਨਹੀ ਸਗੋਂ ਉਹ ਗੁਣਾਂ ਦੀ ਗੁੱਥਲੀ ਆਪਣੇ ਅੰਦਰ ਸਮੋਈ ਬੈਠਾ ਹੈ। ਅਮਰੀਕਾ ਵਰਗੇ ਮੁਲਕ ਅਜੋਕੇ ਪਦਾਰਥਵਾਦੀ ਯੁੱਗ ਵਿਚ ਮਾਨਵ ਪੱਖੀ ਸੋਚ ਉਦਾਰਸਿਨਤਾ ਅਤੇ ਇਤਿਹਾਸ ਦਾ ਪਾਲਣਹਾਰਾ ਬਣਿਆ ਬੈਠਾ ਹੈ। ਉਸ ਦੀਆਂ ਪੰਜ ਪੁਸਤਕਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਉਹ ਚੇਤਨ ਸ਼ਾਇਰ, ਸੁਗੜ ਗਿਆਨੀ, ਪ੍ਰਮੁੱਖ ਵਕਤਾ ਅਤੇ ਸੰਵੇਦਨਸ਼ੀਲ ਸ਼ਖਸੀਅਤ ਦਾ ਮਾਲਕ ਹੈ। ਉਸ ਦੀਆਂ ਲਿਖਤਾਂ ਦੀ ਮਹਿਕ ਸਾਹਿਤ ਜਗਤ ਵਿੱਚ ਅਕਸਰ ਮਿਲਦੀ ਹੈ। ਸਿੱਖ ਇਤਿਹਾਸ ਨੂੰ ਸਮਾਂ ਬੱਧ ਉਕਰ ਕੇ ਤਿੱਥ-ਬ-ਤਿੱਥ ਪਾਠਕਾਂ ਦੇ ਗੋਚਰ ਕਰਦਾ ਹੈ ਜੋ ਵੱਖ-ਵੱਖ ਭਾਰਤੀ ਅਤੇ ਵਿਚ ਰਸਾਲੇ ਅਖਬਾਰਾਂ ਦਾ ਸ਼ਿੰਗਾਰ ਬਣਦੇ ਹਨ। ਉਸ ਦੀ ਇਹ ਛੇਵੀਂ ਲਿਖਤ ਕਿਸ ਪਾਠਕਾਂ ਦੇ ਸਨਮੁੱਖ ਹੈ ਜੋ ਇੱਕ ਇਤਿਹਾਸ ਵੱਜੋਂ ਜਾਣੀ ਜਾਵੇਗੀ। ਅਰਦਾਸ ਹੈ ‘ਪ੍ਰਵਾਨਾ’ ਤੰਦਰੁਸਤ ਰਹਿ ਕੇ ਪਾਠਕਾਂ ਦੀ ਸੇਵਾ ਕਰਦਾ ਰਹੇ।

ਆਮੀਨ…..

-ਡਾ. ਗੁਰਵਿੰਦਰ ਅਮਨ, ਰਾਜਪੁਰਾ

256.00
Quick View
Add to cart
Sale!

Daler Ate Viveksheel Sikh Chintak Giani Ditt Singh

Author – Jagjiwan Singh (Dr.)
Published By – Saptrishi Publications
Subject – Religious

ਗਿਆਨੀ ਦਿੱਤ ਸਿੰਘ ਜੀ ਬਾਰੇ ਲਿਖੀ ਗਈ ਮੇਰੀ ਇਹ ਕਿਤਾਬ ਉਨ੍ਹਾਂ ਬਾਰੇ ਲਿਖੀ ਗਈ ਕੋਈ ਪਰਿਪੂਰਨ ਅਤੇ ਅੰਤਿਮ ਕਿਤਾਬ ਨਹੀਂ ਹੈ। ਇਸ ਕਿਤਾਬ ਦੀ ਵੱਡੀ ਸੀਮਾ ਇਹ ਹੈ ਕਿ ਇਸ ਵਿੱਚ ਉਨ੍ਹਾਂ ਦੇ ਜੀਵਨ ਅਤੇ ਵਿਅਕਤਿੱਤਵ ਦੇ ਕਈ ਪੱਖਾਂ ਬਾਰੇ ਚਰਚਾ ਨਹੀਂ ਹੋ ਸਕੀ। ਵਿਵੇਕਸ਼ੀਲ ਵਾਰਤਕਕਾਰ ਅਤੇ ਸਸ਼ਕਤ ਪ੍ਰਵਚਨਕਾਰ ਵਜੋਂ ਭਾਵੇਂ ਇਸ ਕਿਤਾਬ ਵਿੱਚ ਭਰਵੀਂ ਚਰਚਾ ਕਰਨ ਦਾ ਸੁਹਿਰਦ ਯਤਨ ਕੀਤਾ ਗਿਆ ਹੈ ਪਰ ਇੱਕ ਸਫਲ ਪੱਤਰਕਾਰ ਅਤੇ ਕਵੀ ਦੇ ਰੂਪ ਵਿੱਚ ਉਨ੍ਹਾਂ ਨੂੰ ਜਾਣਨਾ, ਸਮਝਣਾ ਅਤੇ ਪੇਸ਼ ਕਰਨਾ ਅਜੇ ਬਾਕੀ ਹੈ। ਸਬੱੱਬ ਬਣਿਆ ਜਾਂ ਪਰਮਾਤਮਾ ਦੀ ਰਜ਼ਾ ਹੋਈ ਤਾਂ ਅਧੂਰਾ ਰਹਿ ਗਿਆ ਇਹ ਕਾਰਜ ਭਵਿੱਖ ਵਿੱਚ ਪੂਰਾ ਕਰਨ ਦਾ ਹਰ ਸੰਭਵ ਯਤਨ ਕਰਾਂਗਾ। ਹਾਲ ਦੀ ਘੜੀ ਇਸ ਪੁਸਤਕ ਨੂੰ ਪਾਠਕਾਂ ਸਨਮੁੱਖ ਪੇਸ਼ ਕਰਨ ਦੀ ਖ਼ੁਸ਼ੀ ਲੈਂਦਾ ਹਾਂ।
ਜਗਜੀਵਨ ਸਿੰਘ (ਡਾ.)

160.00
Quick View
Add to cart